Rice quality
Rice quality

ਚਰਨ 1: ਇੱਕ ਮਜ਼ਬੂਤ ਬੁਨਿਆਦ ਕਿਵੇਂ ਬਣਾਈ ਜਾਵੇ?

ਝੋਨੇ ਦੇ ਕੀਟ ਪ੍ਰਬੰਧਨ ਬਾਰੇ ਕੁਝ ਪ੍ਰਮੁੱਖ ਗੱਲਾਂ ਹੇਠਾਂ ਦਿੱਤੀਆਂ ਹਨ ਜੋ ਤੁਹਾਨੂੰ ਫਸਲ ਦੇ ਜੀਵਨ ਚੱਕਰ ਦੇ ਸ਼ੁਰੂਆਤੀ ਚਰਨ ਵਿੱਚ ਪਤਾ ਹੋਣੀਆਂ ਚਾਹੀਦੀਆਂ ਹਨ।

ਸੀਜ਼ਨ ਦੀ ਸ਼ੁਰੂਆਤ ਵਿੱਚ, ਬੀਜ ਲਗਾਉਣ ਅਤੇ ਪੁੰਗਰਣ ਦੇ ਚਰਨ ਦੇ ਦੌਰਾਨ, ਨਦੀਨ ਅਤੇ ਸਟੈੱਮ ਬੋਰਰ (ਤਣੇ ਵਾਲੇ ਕੀੜੇ) ਇੱਕ ਸਫਲ ਝਾੜ ਦੇ ਲਈ ਮਜ਼ਬੂਤ ਬੁਨਿਆਦ ਸਥਾਪਤ ਕਰਨ ਲਈ ਸਭ ਤੋਂ ਵੱਡਾ ਖਤਰਾ ਦਰਸਾਉਂਦੇ ਹਨ।

Weeds

Weeds

ਨਦੀਨ ਇੱਕ ਪ੍ਰਮੁੱਖ ਖਤਰਾ ਕਿਉਂ ਹਨ?

Stem borer

Stem Borer

ਸਟੈੱਮ ਬੋਰਰ ਤੁਹਾਡੀ ਫਸਲ ਲਈ ਖਤਰਾ ਕਿਉਂ ਹੈ?

ਨਦੀਨ ਇੱਕ ਪ੍ਰਮੁੱਖ ਖਤਰਾ ਕਿਉਂ ਹਨ?

ਨਦੀਨ ਵਿਨਾਸ਼ਕਾਰੀ ਹੁੰਦੇ ਹਨ ਕਿਉਂਕਿ ਇਹ ਮੁੱਲਵਾਨ ਸਰੋਤਾਂ ਜਿਵੇਂ ਕਿ ਪੁਸ਼ਟੀਕਰਾਂ, ਪਾਣੀ ਅਤੇ ਸੂਰਜ ਦੀ ਰੌਸ਼ਨੀ ਦੇ ਲਈ ਤੁਹਾਡੀ ਫਸਲ ਦੇ ਨਾਲ ਮੁਕਾਬਲਾ ਕਰਦੇ ਹਨ ਜਿਸ ਨਾਲ ਉਤਪਾਦ ਦੀ ਸਮੁੱਚੀ ਗੁਣਵੱਤਾ ‘ਤੇ ਅਸਰ ਪੈਂਦਾ ਹੈ।

Image removed.

Image removed.

ਨਦੀਨਾਂ ਦਾ ਸਹੀ ਢੰਗ ਨਾਲ ਹੱਲ ਕਿਵੇਂ ਕੀਤਾ ਜਾਵੇ?

ਕੀੜਿਆਂ ਦਾ ਉਚਿਤ ਪ੍ਰਬੰਧਨ ਦੋ ਅਸਲ ਮਹੱਤਪੂਰਨ ਕਾਰਕਾਂ ‘ਤੇ ਨਿਰਭਰ ਕਰਦਾ ਹੈ, ਜਿਸ ਵੱਲ ਅਕਸਰ ਕਿਸਾਨ ਧਿਆਨ ਨਹੀਂ ਦਿੰਦੇ, ਜਿਸ ਨਾਲ ਫਸਲ ਨੂੰ ਖਰਾਬ ਕਰਨ ਅਤੇ ਫਸਲ ਦੀ ਉਤਪਾਦਕਤਾ ‘ਤੇ ਕਾਫੀ ਅਸਰ ਪੈ ਸਕਦਾ ਹੈ। ਵੱਧ ਪੈਦਾਵਾਰ ਅਤੇ ਘੱਟ ਮਜ਼ਦੂਰ ਮੰਗ ਵਾਲੇ ਇੱਕ ਸਫਲ ਨਦੀਨਾਂ ਦੇ ਪ੍ਰੋਗਰਾਮਾਂ ਦੀ ਮੁੱਖ ਕੂੰਜੀ ਹੇਠਾਂ ਦਿੱਤੀ ਹੋਈ ਹੈ:

1) ਛਿੜਕਣ ਦਾ ਸਹੀ ਸਮਾਂ - ਰਿਫਿਟ ਪਲੱਸ (Rifit Plus) ਲਈ ਟ੍ਰਾਂਸਪਲਾਂਟ ਕਰਨ ਤੋਂ ਬਾਅਦ 0 ਤੋਂ 3 ਦਿਨਾਂ ਦੇ ਵਿਚਕਾਰ*
2) ਛਿੜਕਣ ਦਾ ਸਹੀ ਢੰਗ - ਰੇਤ ਅਤੇ ਖਾਦ ਦੇ ਮਿਸ਼ਰਨ ਦੇ ਨਾਲ ਨਦੀਨਨਾਸ਼ਕ ਦੀ ਵਰਤੋਂ ਸੁਰੱਖਿਅਤ ਅਤੇ ਸੁਵਿਧਾਜਨਕ ਹੈ

ਰਿਫਿਟ ਪਲੱਸ (Rifit Plus) ਦੇ ਨਾਲ ਆਪਣੀਆਂ ਫਸਲਾਂ ਨੂੰ ਨਦੀਨਾਂ ਤੋਂ ਬਚਾਓ

ਰਿਫਿਟ ਪਲੱਸ (Rifit Plus) ਟ੍ਰਾਂਸਪਲਾਂਟ ਕੀਤੀਆਂ ਝੋਨੇ ਦੀਆਂ ਫਸਲਾਂ ਲਈ ਸ਼ੁਰੂਆਤੀ ਚਰਨਾਂ ਵਿੱਚ ਦਿਖਾਈ ਦੇਣ ਵਾਲੇ ਨਦੀਨਾਂ ਲਈ ਵਰਤਿਆ ਜਾਣ ਵਾਲਾ ਇੱਕ ਚੁਣਿੰਦਾ ਨਦੀਨਨਾਸ਼ਕ ਹੈ, ਜੋ ਕਿ ਫਸਲ ਲਈ ਬਹੁਤ ਸੁਰੱਖਿਅਤ ਹੈ ਅਤੇ ਇਹ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ।

ਰਿਫਿਟ ਪਲੱਸ (Rifit Plus) ਇੱਕ ਤੇਜ਼ ਅਤੇ ਸੁਵਿਧਾਜਨਕ ਨਦੀਨ ਪ੍ਰਬੰਧਨ ਢੰਗ ਮੁਹੱਈਆ ਕਰਦਾ ਹੈ ਜੋ ਤੁਹਾਡੇ ਖੇਤ ਦੇ ਹਰੇਕ ਕੋਨੇ ਦੀ ਰੱਖਿਆ ਕਰਦਾ ਹੈ, ਜੋ ਕਿ ਇਸਦੇ ਕਥਿਤ DSA ਕਾਰਕ ਦੇ ਕਰਕੇ ਹੈ:

  • ਜਲਦੀ ਘੁਲਦਾ ਹੈ (2 ਮਿੰਟਾਂ ਵਿੱਚ)
  • ਤੇਜੀ ਨਾਲ ਫੈਲਦਾ ਹੈ
  • ਜਲਦੀ ਕੰਮ ਕਰਦਾ ਹੈ

Image removed.

ਸਟੈੱਮ ਬੋਰਰ ਤੁਹਾਡੀ ਫਸਲ ਲਈ ਖਤਰਾ ਕਿਉਂ ਹੈ?

ਸਟੈੱਮ ਬੋਰਰ ਇੱਕ ਖਤਰਨਾਕ ਕੀੜਾ ਹੈ ਕਿਉਂਕਿ ਇਹ ਫਸਲ ਦੇ ਸ਼ੁਰੂਆਤੀ ਚਰਨ ਵਿੱਚ ਦਿਖਾਈ ਦਿੰਦਾ ਹੈ ਜਿਸ ਨਾਲ ਫਸਲ ਦੀ ਸਮੁੱਚੀ ਗੁਣਵੱਤਾ ਅਤੇ ਪੈਦਾਵਾਰ ਘੱਟ ਜਾਂਦੀ ਹੈ। ਉਪਜ ਵਿੱਚ 20% ਤੋਂ 70% ਤੱਕ ਘਾਟਾ ਹੋ ਸਕਦਾ ਹੈ। ਬਹੁਤ ਹੀ ਸ਼ੁਰੂਆਤੀ ਚਰਨ ਤੋਂ ਲੈ ਕੇ ਫੁੱਲ ਲੱਗਣ ਦੇ ਚਰਨ ਤੱਕ ਝੋਨੇ ਦੇ ਪੌਦੇ ਇਸ ਝੋਨੇ ‘ਤੇ ਹਮਲਾ ਕਰਨ ਵਾਲੇ ਕੀੜੇ ਦੇ ਹਮਲੇ ਦੇ ਅਧੀਨ ਹੁੰਦੇ ਹਨ।

Image removed.

Image removed.

ਸਟੈੱਮ ਬੋਰਰ ਦੀ ਪਛਾਣ ਕਿਵੇਂ ਕਰਨੀ ਹੈ?

ਸਟੈੱਮ ਬੋਰਰ ਪਤੇ ਦੀ ਉੱਪਰਲੀ ਸਤ੍ਹਾ ‘ਤੇ 15-80 ਦੇ ਸਮੂਹਾਂ ਵਿੱਚ ਆਪਣੇ ਭੂਰੇ ਰੰਗ ਦੇ ਅੰਡੇ ਛੱਡ ਦਿੰਦੇ ਹਨ।

ਛੋਟੇ ਲਾਰਵੇ ਇੱਕ ਰੇਸ਼ਮ ਦੇ ਧਾਗੇ ‘ਤੇ ਚੜ੍ਹ ਕੇ ਪੱਤਿਆਂ ਤੋਂ ਆਪਣੇ-ਆਪ ਨੂੰ ਵੱਖ ਕਰ ਲੈਂਦੇ ਹਨ ਅਤੇ ਭੋਜਨ ਲਈ ਹੋਰਾਂ ਪੌਦਿਆਂ ਵੱਲ ਚਲੇ ਜਾਂਦੇ ਹਨ। ਵੱਡੇ ਲਾਰਵੇ ਪੌਦੇ ਦੇ ਸ਼ੀਥ ਅਤੇ ਟਿੱਲਰ ਵਿੱਚ ਮੋਰੀ ਕਰਦੇ ਹਨ।

ਸਟੈੱਮ ਬੋਰਰ ਦਾ ਪ੍ਰਬੰਧ ਕਿਵੇਂ ਕਰਨਾ ਹੈ?

ਨੁਕਸਾਨ ਹਮਲੇ ਤੋਂ 1 ਹਫਤੇ ਬਾਅਦ ਦੇਖਿਆ ਜਾ ਸਕਦਾ ਹੈ, ਜਦੋਂ ਸ਼ਾਇਦ ਨੁਕਸਾਨ ‘ਤੇ ਨਿਯੰਤਰਨ ਪਾਉਣ ਵਿੱਚ ਬਹੁਤ ਦੇਰੀ ਹੋ ਚੁੱਕੀ ਹੋਵੇਗੀ। ਇਸ ਕਾਰਨ ਕਰਕੇ, ਤੁਹਾਨੂੰ ਹਮਲਾ ਹੋਣ ਤੋਂ ਪਹਿਲਾਂ ਕਾਰਵਾਈ ਕਰਨ ਦੀ ਲੋੜ ਹੈ। ਜਲਦੀ ਨਾਲ ਟ੍ਰਾਂਸਪਲਾਂਟ ਕਰੋ ਕਿਉਂਕਿ ਦੇਰੀ ਨਾਲ ਟ੍ਰਾਂਸਪਲਾਂਟ ਕਰਨ ਦੇ ਨਤੀਜੇ ਵਜੋਂ ਉਪਜ ‘ਤੇ ਵੱਧ ਅਸਰ ਪੈ ਸਕਦਾ ਹੈ। ਦੇਰੀ ਨਾਲ ਪ੍ਰਬੰਧ ਕੀਤੇ ਜਾਣ ‘ਤੇ ਉਪਜ ਵਿੱਚ ਹੋਏ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕੇਗਾ। ਇਸ ‘ਤੇ ਨਿਯੰਤਰਨ ਪਾਉਣ ਲਈ ਕੀਟਨਾਸ਼ਕ ਦੀ ਵਰਤੋਂ ਕਰੋ।

ਵਿਰਟਾਕੋ (Virtako) ਸਟੈੱਮ ਬੋਰਰ ਦੇ ਉੱਤੇ ਬਿਹਤਰੀਨ ਅਤੇ ਲੰਬੇ ਸਮੇਂ ਲਈ ਰਹਿਣ ਵਾਲਾ ਨਿਯੰਤਰਨ ਮੁਹੱਈਆ ਕਰਦਾ ਹੈ। ਇਹ ਤੁਹਾਡੇ ਪੌਦਿਆਂ ਨੂੰ ਸ਼ਕਤੀ ਵੀ ਦਿੰਦਾ ਹੈ, ਅਤੇ ਇਸ ਤਰ੍ਹਾਂ ਇੱਕ ਬਿਹਤਰ ਗੁਣਵੱਤਾ ਅਤੇ ਵੱਧ ਪੈਦਾਵਾਰ ਲਈ...

Image removed.