ਪਰਦੇਦਾਰੀ ਪਾਲਸੀ

ਪਰਿਚੈ

Syngenta ਇੰਡੀਆ ਲਿਮੀਟੇਡ (“Syngenta”) ਕੋਲ www.syngenta.co.in (“ਸਾਈਟ”) ਦੀ ਮਲਕੀਅਤ ਹੈ ਅਤੇ ਇਹੀ ਇਸਦਾ ਸੰਚਾਲਨ ਕਰਦੀ ਹੈ। Syngenta ਦੀ ਸਾਈਟ ਨੂੰ ਵਿਜ਼ਿਟ ਕਰਨ ਵਾਲੇ ਵਿਅਕਤੀਆਂ ਦੀ ਪਰਦੇਦਾਰੀ ਦੀ Syngenta ਕਦਰ ਕਰਦੀ ਹੈ ਅਤੇ ਇਸ ਸਾਈਟ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਵਿਅਕਤੀਗਤ ਪਰਦੇਦਾਰੀ ਦੇ ਨਾਲ ਸੰਬੰਧਤ ਮੌਜੂਦਾ ਕਨੂੰਨੀ ਲੋੜਾਂ ਦਾ ਆਦਰ ਕਰਨ ਲਈ ਵਚਨਬੱਧ ਹੈ। ਇਹ ਪਰਦੇਦਾਰੀ ਕਥਨ ਇਸ ਸਾਈਟ ਦੇ ਰਾਹੀਂ Syngenta ਵੱਲੋਂ ਇਕੱਤਰ ਕੀਤੇ ਵਿਅਕਤੀਕਤ ਡੇਟਾ ਦੇ ਸੰਬੰਧ ਵਿੱਚ Syngenta ਦੀਆਂ ਮੌਜੂਦਾ ਪਾਲਸੀਆਂ ਅਤੇ ਅਭਿਆਸਾਂ ਨੂੰ ਸਮਝਾਉਂਦਾ ਹੈ।

ਪਰਿਭਾਸ਼ਾ:

ਇਸ ਪਾਲਸੀ ਵਿੱਚ, “Syngenta” ਤੋਂ ਭਾਵ ਹੈ Syngenta ਇੰਡੀਆ ਲਿਮੀਟੇਡ ਅਤੇ ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ। “ਸਾਈਟ” ਤੋਂ ਭਾਵ ਹੈ www.syngenta.co.in “ਵਿਅਕਤੀਗਤ ਡੇਟਾ” ਤੋਂ ਭਾਵ ਹੈ ਕੁਦਰਤੀ ਜਾਂ ਕਨੂੰਨੀ ਤੌਰ ‘ਤੇ ਪਛਾਣ ਕੀਤੇ ਜਾਂ ਪਛਾਣ ਕੀਤੇ ਜਾਣ ਯੋਗ ਵਿਅਕਤੀ ਨਾਲ ਸੰਬੰਧਤ ਜਾਣਕਾਰੀ, ਉਦਾਹਰਨ ਲਈ, ਵਿਅਕਤੀ ਦਾ ਨਾਮ, ਉਮਰ, ਈ-ਮੇਲ ਪਤਾ ਜਾਂ ਡਾਕ ਪਤਾ।

ਤੁਹਾਡੀ ਸਹਿਮਤੀ:

ਇਹ ਪਰਦੇਦਾਰੀ ਕਥਨ www.syngenta.co.in ਅਤੇ ਵਰਤੋਂ ਦੀਆਂ ਸ਼ਰਤਾਂ ਵਿੱਚ ਸ਼ਾਮਲ ਹੈ ਅਤੇ ਇਹਨਾਂ ਦਾ ਭਾਗ ਹੈ। ਇਸ ਸਾਈਟ ਨੂੰ ਵਰਤਣ ਨਾਲ, ਤੁਸੀਂ ਇਸ ਪਰਦੇਦਾਰੀ ਕਥਨ ਵਿੱਚ ਅੱਗੇ ਨਿਯਤ ਅਨੁਸਾਰ ਆਪਣੇ ਵਿਅਕਤੀਗਤ ਡੇਟਾ ਨੂੰ ਇਕੱਤਰ ਕਰਨ, ਵਰਤੋਂ ਕਰਨ ਅਤੇ ਜ਼ਾਹਰ ਕਰਨ ਲਈ ਸਹਿਮਤੀ ਦਿੰਦੇ ਹੋ। ਪਰ, ਇਹ ਵਿਅਕਤੀਗਤ ਡੇਟਾ ਨਾਲ ਸੰਬੰਧਤ ਵਿਸ਼ੇਸ਼ ਕਥਨਾਂ ਦੇ ਅਧੀਨ ਹੈ ਜੋ ਕਿ ਇਸ ਸਾਈਟ ‘ਤੇ ਪ੍ਰਕਾਸ਼ਿਤ ਕੀਤੇ ਜਾ ਸਕਦੇ ਹਨ। ਜੇਕਰ ਵਿਅਕਤੀਗਤ ਡੇਟਾ ਨਾਲ ਸੰਬੰਧਤ ਅਜਿਹੇ ਵਿਸ਼ੇਸ਼ ਕਥਨ ਅਸਲ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਇਸ ਪਰਦੇਦਾਰੀ ਕਥਨ ਦੇ ਨਾਲ ਕਿਸੇ ਵੀ ਵਿਵਾਦਾਂ ਦੇ ਮਾਮਲੇ ਵਿੱਚ ਉਹ ਲਾਗੂ ਹੋਣਗੇ।

ਇਸ ਪਰਦੇਦਾਰੀ ਪਾਲਸੀ ਵਿੱਚ ਬਦਲਾਅ ਲਈ ਸੂਚਨਾ:

Syngenta ਆਪਣੀ ਸਾਈਟ ਵਿੱਚ ਨਿਰੰਤਰ ਸੁਧਾਰ ਕਰਨ ਅਤੇ ਨਵੀਆਂ ਕਾਰਜਕੁਸ਼ਲਤਾਵਾਂ ਅਤੇ ਵਿਸ਼ੇਸ਼ਤਾਵਾਂ ਜੋੜਣ ਦੀ ਕੋਸ਼ਿਸ਼ ਕਰਦੀ ਹੈ। ਕਨੂੰਨ ਵਿੱਚ ਇਹਨਾਂ ਨਿਰੰਤਰ ਸੁਧਾਰਾਂ, ਬਦਲਾਵਾਂ ਜਾਂ ਤਕਨਾਲੋਜੀ ਵਿੱਚ ਬਦਲਾਵਾਂ ਕਰਕੇ ਇਸ ਪਰਦੇਦਾਰੀ ਕਥਨ ਵਿੱਚ ਬਦਲਾਵਾਂ ਦੀ ਲੋੜ ਹੋ ਸਕਦੀ ਹੈ।

Syngenta ਕੋਲ ਕੋਈ ਸੂਚਨਾ ਦਿੱਤੇ ਬਿਨਾਂ ਕਿਸੇ ਵੀ ਸਮੇਂ ਇਸ ਪਰਦੇਦਾਰੀ ਕਥਨ ਨੂੰ ਅਪਡੇਟ ਕਰਨ ਜਾਂ ਬਦਲਣ ਦਾ ਅਧਿਕਾਰ ਰਾਖਵਾਂ ਹੈ। ਇਸ ਕਾਰਨ ਕਰਕੇ, ਅਸੀਂ ਤੁਹਾਨੂੰ ਇਸ ਸਾਈਟ ਨੂੰ ਵਰਤਣ ਸਮੇਂ ਹਰ ਵਾਰ ਇਸ ਪਰਦੇਦਾਰੀ ਕਥਨ ਦੀ ਸਮੀਖਿਆ ਕਰਨ ਲਈ ਉਤਸ਼ਾਹਤ ਕਰਦੇ ਹਾਂ। ਤੁਸੀਂ ਕਿਸੇ ਵੀ ਸਮੇਂ ਇਸ ਸਾਈਟ ਦੇ ਹਰੇਕ ਪੰਨੇ ‘ਤੇ ਨੀਚੇ ਦਿੱਤੇ ਹੋਏ “ਪਰਦੇਦਾਰੀ ਕਥਨ” ਬਟਨ ‘ਤੇ ਕਲਿੱਕ ਕਰਕੇ ਇਸ ਪਰਦੇਦਾਰੀ ਕਥਨ ਦੇ ਮੌਜੂਦਾ ਸੰਸਕਰਨ ਨੂੰ ਐਕਸੈਸ ਕਰ ਸਕਦੇ ਹੋ।

ਅਜਿਹੇ ਕਿਸੇ ਬਦਲਾਅ ਤੋਂ ਬਾਅਦ ਤੁਹਾਡੇ ਵੱਲੋਂ ਇਸ ਸਾਈਟ ਦੀ ਵਰਤੋਂ ਵਿੱਚ ਤੁਹਾਡਾ ਇਹ ਸਮਝੌਤਾ ਸ਼ਾਮਲ ਹੈ ਕਿ ਸੰਸ਼ੋਧਿਤ ਪਰਦੇਦਾਰੀ ਕਥਨ ਨੂੰ ਪੋਸਟ ਕਰਨ ਤੋਂ ਬਾਅਦ ਇਸ ਸਾਈਟ ਦੇ ਰਾਹੀਂ ਤੁਹਾਡੇ ਤੋਂ ਜਾਂ ਤੁਹਾਡੇ ਬਾਰੇ ਇਕੱਤਰ ਕੀਤਾ ਵਿਅਕਤੀਗਤ ਡੇਟਾ ਸੰਸ਼ੋਧਿਤ ਪਰਦੇਦਾਰੀ ਕਥਨ ਦੀਆਂ ਸ਼ਰਤਾਂ ਦੇ ਅਧੀਨ ਹੋਵੇਗਾ। ਪਰ, Syngenta ਇਸ ਸਾਈਟ ‘ਤੇ ਸੰਸ਼ੋਧਿਤ ਪਰਦੇਦਾਰੀ ਕਥਨ ਨੂੰ ਪੋਸਟ ਕਰਨ ਤੋਂ ਪਹਿਲਾਂ Syngenta ਵੱਲੋਂ ਇਕੱਤਰ ਕੀਤੇ ਕਿਸੇ ਵਿਅਕਤੀਗਤ ਡੇਟਾ ‘ਤੇ ਇਸ ਪਰਦੇਦਾਰੀ ਕਥਨ ਵਿੱਚ ਬਦਲਾਵਾਂ ਨੂੰ ਲਾਗੂ ਨਹੀਂ ਕਰੇਗਾ।

ਇਸ ਵੈੱਬਸਾਈਟ ਰਾਹੀਂ ਇਕੱਤਰ ਕੀਤਾ ਵਿਅਕਤੀਗਤ ਡੇਟਾ:

I.                    ਤੁਹਾਡੇ ਵੱਲੋਂ ਪ੍ਰਦਾਨ ਕੀਤਾ ਜਾਣ ਵਾਲਾ ਡੇਟਾ:

Syngenta ਤੁਹਾਡੇ ਵੱਲੋਂ ਇਸ ਸਾਈਟ ਨੂੰ ਵਰਤਣ ਵੇਲੇ ਉਹ ਵਿਅਕਤੀਗਤ ਡੇਟਾ ਇਕੱਤਰ ਕਰਦਾ ਹੈ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ। ਇਸ ਵਿਅਕਤੀਗਤ ਡੇਟਾ ਵਿੱਚ ਉਦਾਹਰਨ ਲਈ ਤੁਹਾਡਾ ਨਾਮ, ਤੁਹਾਡੀ ਕੰਪਨੀ ਦਾ ਨਾਮ, ਤੁਹਾਡਾ ਜਾਂ ਤੁਹਾਡੀ ਕੰਪਨੀ ਦਾ ਡਾਕ ਪਤਾ ਅਤੇ ਤੁਹਾਡਾ ਈ-ਮੇਲ ਪਤਾ ਸ਼ਾਮਲ ਹੋ ਸਕਦਾ ਹੈ। ਇਸ ਪਰਦੇਦਾਰੀ ਕਥਨ ਦੀਆਂ ਸਮੱਗਰੀਆਂ ਦੇ ਅਧੀਨ, ਤੁਹਾਡੇ ਵਿਅਕਤੀਗਤ ਡੇਟਾ ਨੂੰ ਸਖਤੀ ਨਾਲ ਗੁਪਤ ਰੱਖਿਆ ਜਾਵੇਗਾ। Syngenta ਤੁਹਾਡੇ ਵੱਲੋਂ ਬੇਨਤੀ ਕੀਤੀ ਜਾ ਸਕਣ ਵਾਲੀ ਜਾਣਕਾਰੀ, ਸੇਵਾਵਾਂ ਅਤੇ ਉਤਪਾਦਾਂ ਨੂੰ ਪ੍ਰਦਾਨ ਕਰਨ ਲਈ ਤੁਹਾਡੇ ਵੱਲੋਂ ਇਸ ਸਾਈਟ ਦੀ ਵਰਤੋਂ ਕਰਨ ਵੇਲੇ ਤੁਹਾਡ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਵਿਅਕਤੀਗਤ ਡੇਟਾ ਦੀ ਵਰਤੋਂ ਕਰਦੀ ਹੈ। ਉਦਾਹਰਨ ਲਈ, ਅਸੀਂ ਤੁਹਾਡੀਆਂ ਟਿੱਪਣੀਆਂ ਅਤੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਤੁਹਾਡੇ ਈ-ਮੇਲ ਪਤੇ ਦੀ ਵਰਤੋਂ ਕਰ ਸਕਦੇ ਹਾਂ। ਕੁਝ ਮਾਮਲਿਆਂ ਵਿੱਚ, ਸਾਈਟ ਵਿਗਿਆਪਨ ਸੰਬੰਧੀ ਈਵੈਂਟਾਂ ਲਈ ਰਜਿਸਟ੍ਰੇਸ਼ਨ ਦੀ ਅਨੁਮਤੀ ਦਏਗੀ; ਅਸੀਂ ਬ੍ਰੌਸ਼ਰ, ਮੈਪਾਂ ਅਤੇ ਈਵੈਂਟ ਜਾਣਕਾਰੀ ਪ੍ਰਦਾਨ ਕਰਨ ਲਈ ਤੁਹਾਡੀ ਈਮੇਲ ਜਾਂ ਡਾਕ ਪਤੇ ਦੀ ਵਰਤੋਂ ਕਰਾਂਗੇ।

Syngenta ਇਸ ਸਾਈਟ ਦੇ ਰਾਹੀਂ ਇਕੱਤਰ ਕੀਤੇ ਵਿਅਕਤੀਗਤ ਡੇਟਾ ਦੀ ਵਰਤੋਂ ਇਸ ਸਾਈਟ ਦੀ ਸਮੱਗਰੀ ਅਤੇ ਕਾਰਜਕੁਸ਼ਲਤਾ ਵਿੱਚ ਸੁਧਾਰ ਕਰਨ, ਸਾਡੇ ਗਾਹਕਾਂ ਅਤੇ ਬਜ਼ਾਰਾਂ ਨੂੰ ਬਿਹਤਰ ਸਮਝਣ, ਸਾਡੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਸਾਡੇ ਗਾਹਕਾਂ ਅਤੇ ਸੰਭਾਵਤ ਗਾਹਕਾਂ ਦੇ ਸਮੇਤ ਇਸ ਸਾਈਟ ਦੇ ਪੰਜੀਕ੍ਰਿਤ ਉਪਭੋਗਤਾਵਾਂ ਨੂੰ ਸਾਡੇ ਉਤਪਾਦਾਂ ਅਤੇ ਸੇਵਾਵਾਂ ਨੂੰ ਵੇਚਣ ਲਈ ਵੀ ਵਰਤੋਂ ਕਰਦੀ ਹੈ। ਸਮੇਂ-ਸਮੇਂ ‘ਤੇ, ਅਸੀਂ ਖੇਤੀਬਾੜੀ ਨਾਲ ਸੰਬੰਧਤ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਜਾਣਕਾਰੀ ਦੇਣ ਲਈ ਤੁਹਾਨੂੰ ਸੰਪਰਕ ਕਰ ਸਕਦੇ ਹਾਂ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਨੂੰ ਅਜਿਹੇ ਉਦੇਸ਼ਾਂ ਲਈ ਸੰਪਰਕ ਕਰੀਏ, ਤਾਂ ਕਿਰਪਾ ਕਰਕੇ ਸਾਡੇ ਵੈੱਬਮਾਸਟਰ ਦੇ ਰਾਹੀਂ ਸਾਨੂੰ ਸੂਚਿਤ ਕਰੋ।

ii.                  ਕਲਿੱਕ-ਸਟ੍ਰੀਮ ਡੇਟਾ:

Syngenta, ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ ਇਸ ਸਾਈਟ ਦੇ ਰਾਹੀਂ ਇਕੱਤਰ ਕੀਤੇ ਵਿਅਕਤੀਗਤ ਡੇਟਾ ਨੂੰ ਦੁਨੀਆ ਭਰ ਵਿੱਚ ਤੀਜੇ-ਧਿਰਾਂ ਨਾਲ ਸਾਂਝਾ ਕਰ ਸਕਦੀਆਂ ਹਨ ਜੋ Syngenta ਅਤੇ/ਜਾਂ ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ ਦੇ ਲਈ ਜਾਂ ਇਹਨਾਂ ਦੇ ਵੱਲੋਂ ਕੰਮ ਕਰਦੀਆਂ ਹਨ, ਉਦਾਹਰਨ ਲਈ, ਜੋ ਕੰਪਨੀਆਂ ਸਾਨੂੰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿੰਨ੍ਹਾਂ ਵਿੱਚ ਡੇਟਾ ਪ੍ਰੋਸੈਸਿੰਗ ਸੇਵਾਵਾਂ ਸ਼ਾਮਲ ਹਨ, ਜਾਂ ਜੋ ਕੰਪਨੀਆਂ ਸਾਨੂੰ ਸਾਡੇ ਉਤਪਾਦਾਂ ਜਾਂ ਸੇਵਾਵਾਂ ਨੂੰ ਵੇਚਣ ਵਿੱਚ ਸਹਾਇਤਾ ਕਰਦੀਆਂ ਹਨ। ਇਹਨਾਂ ਕੰਪਨੀਆਂ ਨੂੰ ਆਪਣੇ ਕਾਰਜ ਕਰਨ ਦੇ ਲਈ ਤੁਹਾਡੇ ਬਾਰੇ ਜਾਣਕਾਰੀ ਚਾਹੀਦੀ ਹੋ ਸਕਦੀ ਹੈ। ਇਹਨਾਂ ਕੰਪਨੀਆਂ ਕੋਲ ਸਾਡੇ ਵੱਲੋਂ ਤੁਹਾਨੂੰ ਇਸ ਪਰਦੇਦਾਰੀ ਕਥਨ ਵਿੱਚ ਦੱਸੇ ਗਏ ਉਦੇਸ਼ਾਂ ਦੇ ਇਲਾਵਾ ਕਿਸੇ ਹੋਰ ਉਦੇਸ਼ ਲਈ ਸਾਡੇ ਵੱਲੋਂ ਇਹਨਾਂ ਨਾਲ ਸਾਂਝੇ ਕੀਤੇ ਗਏ ਵਿਅਕਤੀਗਤ ਡੇਟਾ ਨੂੰ ਵਰਤਣ ਦਾ ਅਧਿਕਾਰ ਨਹੀਂ ਹੈ।

iii.                ਵਿਦੇਸ਼ ਵਿੱਚ ਵਿਅਕਤੀਗਤ ਡੇਟਾ ਦਾ ਟ੍ਰਾਂਸਫਰ:

Syngenta ਅਤੇ ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ ਵਿਸ਼ਵਵਿਆਪੀ ਕਾਰੋਬਾਰ ਵਿੱਚ ਸ਼ਾਮਲ ਹਨ ਅਤੇ ਵੱਖ-ਵੱਖ ਦੇਸ਼ਾਂ ਵਿੱਚ ਇਹਨਾਂ ਦੇ ਦਫਤਰ ਅਤੇ ਡੇਟਾਬੇਸ ਹਨ। Syngenta ਅਤੇ ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ, ਸਮੇਂ-ਸਮੇਂ ‘ਤੇ, ਤੁਹਾਡੇ ਵਿਅਕਤੀਗਤ ਡੇਟਾ ਨੂੰ ਇਸ ਪਰਦੇਦਾਰੀ ਕਥਨ ਵਿੱਚ ਦੱਸੇ ਗਏ ਉਦੇਸ਼ਾਂ ਦੇ ਲਈ ਕਿਸੇ ਹੋਰ ਦੇਸ਼ ਵਿੱਚ Syngenta, ਇਸਦੀ ਸਹਾਇਕ ਕੰਪਨੀ, ਸੰਬੰਧਤ ਕੰਪਨੀ, ਜਾਂ ਕਿਸੇ ਤੀਜੇ-ਧਿਰ ਦੇ ਡੇਟਾਬੇਸ ਨੂੰ ਟ੍ਰਾਂਸਫਰ ਕਰ ਸਕਦੀਆਂ ਹਨ। ਜਦੋਂ Syngenta ਇੰਝ ਕਰੇਗੀ, Syngenta ਤੁਹਾਡੇ ਵਿਅਕਤੀਗਤ ਡੇਟਾ ਦੀ ਗੁਪਤਤਾ ਅਤੇ ਸਲਾਮਤੀ ਦੀ ਸੁਰੱਖਿਆ ਕਰਨ ਲਈ ਲਾਗੂ ਕਨੂੰਨ ਦੇ ਅਨੁਸਾਰ ਜ਼ੁੰਮੇਵਾਰ ਸਾਵਧਾਨੀਆਂ ਦੀ ਵਰਤੋਂ ਕਰੇਗੀ।

iv.                ਹੋਰਾਂ ਮਾਮਲਿਆਂ ਵਿੱਚ ਵਿਅਕਤੀਗਤ ਡੇਟਾ ਦਾ ਟ੍ਰਾਂਸਫਰ:

ਉਪਰੋਕਤ ਤੋਂ ਇਲਾਵਾ, ਕੁਝ ਹੋਰ ਵੀ ਸੀਮਿਤ ਪਰਿਸਥਿਤੀਆਂ ਹੋ ਸਕਦੀਆਂ ਹਨ ਜਿੰਨ੍ਹਾਂ ਵਿੱਚ Syngenta ਜਾਂ ਇਸਦੀਆਂ ਸਹਾਇਕ ਕੰਪਨੀਆਂ ਜਾਂ ਸੰਬੰਧਤ ਕੰਪਨੀਆਂ ਆਪਣੇ ਡੇਟਾਬੇਸ ਵਿਚਲੇ ਵਿਅਕਤੀਗਤ ਡੇਟਾ ਨੂੰ ਕਿਸੇ ਗ਼ੈਰ-ਸੰਬੰਧਤ ਤੀਜੇ ਧਿਰ ਨਾਲ ਸਾਂਝਾ ਜਾਂ ਉਸ ਨੂੰ ਟ੍ਰਾਂਸਫਰ ਕਰ ਸਕਦੀਆਂ ਹਨ, ਉਦਾਹਰਨ ਲਈ, ਕਿਸੇ ਕਨੂੰਨੀ ਜ਼ਰੂਰਤ ਦਾ ਅਨੁਸਰਣ ਕਰਨ ਲਈ ਅਤੇ/ਜਾਂ ਇੰਨਸਾਫ ਦਿੱਤੇ ਜਾਣ ਲਈ, ਅਤੇ/ਜਾਂ ਤੁਹਾਡੇ ਜਾਂ ਤੁਹਾਡੀ ਕੰਪਨੀ ਦੇ ਮਹੱਤਵਪੂਰਨ ਹਿੱਤਾਂ ਦੀ ਸੁਰੱਖਿਆ ਕਰਨ ਲਈ, ਅਤੇ/ਜਾਂ ਕਾਰਪੋਰੇਟ ਬਿਕਰੀ, ਮਰਜਰ, ਮੁੜ-ਸੰਗਠਨ, ਵਿਘਟਨ ਦੀ ਘਟਨਾ ਜਾਂ ਕਿਸੇ ਸਮਾਨ ਘਟਨਾ ਵਿੱਚ।

ਉਚਿਤ ਹੋਣ ਅਨੁਸਾਰ, ਕਿਸੇ ਤੀਜੇ ਧਿਰ ਕੋਲ ਵਿਅਕਤੀਗਤ ਡੇਟਾ ਦਾ ਖੁਲਾਸਾ ਕਰਨ ਤੋਂ ਪਹਿਲਾਂ, Syngenta ਸਮਝੌਤੇ ਦੇ ਅਧੀਨ ਚਾਹੇਗੀ ਕਿ ਤੀਜੀ ਧਿਰ ਡੇਟਾ ਨੂੰ ਅਣਅਧਿਕਾਰਤ ਵਰਤੋਂ ਜਾਂ ਖੁਲਾਸੇ ਤੋਂ ਸੁਰੱਖਿਅਤ ਕਰਨ ਲਈ ਉਚਿਤ ਸਾਵਧਾਨੀਆਂ ਦੀ ਵਰਤੋਂ ਕਰੇ। ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ Syngenta ਇਹਨਾਂ ਸਖਤੀ ਨਾਲ ਨਿਯੰਤਰਤ ਸ਼ਰਤਾਂ ਦੇ ਅਧੀਨ ਤੁਹਾਡੇ ਵਿਅਕਤੀਗਤ ਡੇਟਾ ਨੂੰ ਤੀਜੀਆਂ ਧਿਰਾਂ ਨਾਲ ਸਾਂਝਾ ਕਰੇ, ਤਾਂ ਕਿਰਪਾ ਕਰਕੇ ਸਾਡੇ ਵੈੱਬਮਾਸਟਰ ਦੇ ਰਾਹੀਂ ਸਾਨੂੰ ਸੂਚਨਾ ਦਿਓ।

ਡੇਟਾ ਅਖੰਡਤਾ ਅਤੇ ਸੁਰੱਖਿਆ:

Syngenta ਸਾਡੇ ਡੇਟਾਬੇਸਾਂ ਵਿਚਲੇ ਵਿਅਕਤੀਗਤ ਡੇਟਾ ਦੀ ਭਰੋਸੇਯੋਗਤਾ, ਸਟੀਕਤਾ, ਪੂਰਨਤਾ ਅਤੇ ਮੁਦਰਾ ਨੂੰ ਕਾਇਮ ਰੱਖਣ ਲਈ ਅਤੇ ਸਾਡੇ ਡੇਟਾਬੇਸਾਂ ਦੀ ਸਲਾਮਤੀ ਨੂੰ ਸੁਰੱਖਿਅਤ ਰੱਖਣ ਲਈ ਵਪਾਰਕ ਤੌਰ ‘ਤੇ ਵਾਜਬ ਉਪਰਾਲੇ ਲਏਗੀ। ਅਸੀਂ ਤੁਹਾਡੇ ਵਿਅਕਤੀਗਤ ਡੇਟਾ ਨੂੰ ਕੇਵਲ ਓਦੋਂ ਤੱਕ ਹੀ ਰੱਖਦੇ ਹਾਂ ਜਦੋਂ ਤੱਕ ਇਸ ਨੂੰ ਇਕੱਤਰ ਕਰਨ ਦੇ ਉਦੇਸ਼ਾਂ ਲਈ ਵਾਜਬ ਤੌਰ ‘ਤੇ ਲੁੜੀਂਦਾ ਹੋਵੇ ਜਾਂ ਕਿਸੇ ਲਾਗੂ ਕਨੂੰਨੀ ਰਿਪੋਰਟਿੰਗ ਜਾਂ ਦਸਤਾਵੇਜ਼ ਨੂੰ ਰੱਖੇ ਰੱਖਣ ਦੀਆਂ ਲੋੜਾਂ ਦੇ ਨਾਲ ਅਨੁਸਰਣ ਕਰਨ ਲਈ। ਸਾਡੇ ਸਰਵਰਾਂ ਅਤੇ ਸਾਡੇ ਡੇਟਾਬੇਸਾਂ ਨੂੰ ਉਦਯੋਗ ਦਰਜੇ ਦੀ ਸੁਰੱਖਿਆ ਤਕਨਾਲੋਜੀ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ, ਜਿਵੇਂ ਕਿ ਉਦਯੋਗ ਦਰਜੇ ਦੇ ਫਾਇਰਵਾਲਜ਼ ਅਤੇ ਪਾਸਵਰਡ ਸੁਰੱਖਿਆ। ਜਿੰਨ੍ਹਾਂ ਕਰਮਚਾਰੀਆਂ ਕੋਲ ਵਿਅਕਤੀਗਤ ਡੇਟਾ ਤੱਕ ਪਹੁੰਚ ਹੁੰਦੀ ਹੈ, ਉਹਨਾਂ ਨੂੰ ਅਜਿਹੇ ਡੇਟਾ ਨੂੰ ਚੰਗੀ ਤਰ੍ਹਾਂ ਨਾਲ ਅਤੇ ਸਾਡੇ ਸੁਰੱਖਿਆ ਨਿਯਮਾਂ ਦੇ ਅਨੁਸਾਰ ਸੰਭਾਲਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਭਾਵੇਂ ਹੀ ਅਸੀਂ ਡੇਟਾ ਦੇ ਨੁਕਸਾਨ , ਦੁਰਵਰਤੋਂ, ਅਣਅਧਿਕਾਰਤ ਖੁਲਾਸੇ, ਪਰਿਵਰਤਨ ਜਾਂ ਨਸ਼ਟ ਨਾ ਹੋਣ ਦੀ ਗਰੰਟੀ ਨਹੀਂ ਦੇ ਸਕਦੇ, ਪਰ ਅਸੀਂ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ।

ਆਪਣੀ ਖੁਦ ਦੀ ਪਰਦੇਦਾਰੀ ਦੀ ਸੁਰੱਖਿਆ ਕਰਨਾ:

ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਜਦੋਂ ਵੀ ਤੁਸੀਂ ਆਪਣੀ ਇੱਛਾ ਦੇ ਨਾਲ ਔਨਲਾਈਨ ਵਿਅਕਤੀਗਤ ਡੇਟਾ ਦਾ ਖੁਲਾਸਾ ਕਰਦੇ ਹੋ - ਉਦਾਹਰਨ ਲਈ ਸੁਨੇਹੇ ਬੋਰਡਾਂ ‘ਤੇ, ਈਮੇਲ ਦੇ ਰਾਹੀਂ, ਜਾਂ ਚੈਟ ਜਗ੍ਹਾਵਾਂ ਵਿੱਚ - ਤਾਂ ਉਸ ਜਾਣਕਾਰੀ ਨੂੰ ਹੋਰਾਂ ਵੱਲੋਂ ਇਕੱਤਰ ਕੀਤਾ ਅਤੇ ਵਰਤਿਆ ਜਾ ਸਕਦਾ ਹੈ। ਅੰਤ ਵਿੱਚ, ਤੁਸੀਂ ਇਕੱਲੇ ਹੀ ਆਪਣੇ ਪਾਸਵਰਡਾਂ ਅਤੇ/ਜਾਂ ਆਪਣੀ ਖਾਤਾ ਜਾਣਕਾਰੀ ਦੀ ਗੁਪਤਤਾ ਨੂੰ ਕਾਇਮ ਰੱਖਣ ਲਈ ਜ਼ੁੰਮੇਵਾਰ ਹੋ।

ਡੇਟਾ ਪਹੁੰਚ ਅਤੇ ਸੰਸ਼ੋਧਨ :

ਸ਼ਾਇਦ ਤੁਸੀਂ ਸਾਡੇ ਡੇਟਾ ਪਰਦੇਦਾਰੀ ਅਫਸਰ ਨਾਲ ਸੰਪਰਕ ਕਰਕੇ ਇਸ ਸਾਈਟ ਦੇ ਰਾਹੀਂ ਇਕੱਤਰ ਕੀਤੇ ਵਿਅਕਤੀਗਤ ਡੇਟਾ ਨੂੰ ਪ੍ਰਾਪਤ ਜਾਂ ਉਸ ਵਿੱਚ ਸੰਸ਼ੋਧਨ ਕਰਨਾ ਚਾਹੋਗੇ। ਕਿਰਪਾ ਕਰਕੇ ਸਾਨੂੰ ਤੁਹਾਡੇ ਵਿਅਕਤੀਗਤ ਜਾਣਕਾਰੀ ਦੀ ਪਛਾਣ ਕਰਨ ਲਈ ਅਨੁਮਤੀ ਦੇਣ ਵਾਸਤੇ ਕਾਫੀ ਜਾਣਕਾਰੀ ਦਿਓ। ਅਸੀਂ ਤੁਹਾਡੀਆਂ ਬੇਨਤੀਆਂ ਦਾ ਤੁਰੰਤ ਅਤੇ ਉਚਿਤ ਢੰਗ ਨਾਲ ਜਵਾਬ ਦਿਆਂਗੇ। ਪਰ, ਵਿਅਕਤੀਗਤ ਡੇਟਾ ਵਿੱਚ ਸੰਸ਼ੋਧਨ ਕਰਨ ਜਾਂ ਇਸ ਨੂੰ ਮਿਟਾਉਣ ਦੀਆਂ ਬੇਨਤੀਆਂ ਕਿਸੇ ਕਨੂੰਨੀ ਰਿਪੋਰਟਿੰਗ ਜਾਂ Syngenta ‘ਤੇ ਲੱਗੀਆਂ ਦਸਤਾਵੇਜ਼ ਨੂੰ ਰੱਖੇ ਰੱਖਣ ਦੀਆਂ ਬੰਦਸ਼ਾਂ ਦੇ ਅਧੀਨ ਹਨ।

ਬੱਚੇ:

Syngenta ਜਾਣ-ਬੁੱਝ ਕੇ ਅਠਾਰਾਂ (18) ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਵਿਅਕਤੀਗਤ ਡੇਟਾ ਇਕੱਤਰ ਨਹੀਂ ਕਰਦੀ। ਜੇਕਰ ਤੁਹਾਡੀ ਉਮਰ ਅਠਾਰਾਂ ਸਾਲਾਂ ਤੋਂ ਘੱਟ ਹੈ ਤਾਂ ਕਿਰਪਾ ਕਰਕੇ ਸਾਨੂੰ ਕੋਈ ਵਿਅਕਤੀਗਤ ਡੇਟਾ ਨਾ ਦਿਓ। ਜੇਕਰ ਤੁਹਾਡੇ ਕੋਲ ਇਸ ਉੱਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਹੈ ਕਿ ਕਿਸੇ ਅਠਾਰਾਂ ਸਾਲਾਂ ਤੋਂ ਘੱਟ ਉਮਰ ਦੇ ਬੱਚੇ ਨੇ ਇਸ ਸਾਈਟ ਦੇ ਰਾਹੀਂ Syngenta ਨੂੰ ਵਿਅਕਤੀਗਤ ਡੇਟਾ ਪ੍ਰਦਾਨ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਡੇਟਾ ਪਰਦੇਦਾਰੀ ਅਫਸਰ ਦੇ ਰਾਹੀਂ ਸਾਡੇ ਨਾਲ ਸੰਪਰਕ ਕਰੋ ਅਤੇ ਅਸੀਂ ਸਾਡੇ ਡੇਟਾਬੇਸਾਂ ਤੋਂ ਉਸ ਵਿਅਕਤੀਗਤ ਡੇਟਾ ਨੂੰ ਮਿਟਾਉਣ ਦੀ ਕੋਸ਼ਿਸ਼ ਕਰਾਂਗੇ।

ਹੋਰ ਵੈੱਬਸਾਈਟ  ਦੇ ਹਾਈਪਰਲਿੰਕ

I.                    ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ ਦੀਆਂ ਵੈੱਬ ਸਾਈਟਾਂ ਦੇ ਹਾਈਪਰਲਿੰਕ:

ਇਹ ਪਰਦੇਦਾਰੀ ਕਥਨ ਕੇਵਲ www.syngenta.co.in ‘ਤੇ ਲਾਗੂ ਹੁੰਦਾ ਹੈ। Syngenta ਅਤੇ ਇਸਦੀਆਂ ਸਹਾਇਕ ਕੰਪਨੀਆਂ ਅਤੇ ਸੰਬੰਧਤ ਕੰਪਨੀਆਂ ਵੱਖ-ਵੱਖ ਉਦੇਸ਼ਾਂ ਲਈ ਅਤੇ ਵੱਖ-ਵੱਖ ਦੇਸ਼ਾਂ ਵਿੱਚ ਕਈ ਵੱਖ-ਵੱਖ ਤਰ੍ਹਾਂ ਦੀਆਂ ਵੈੱਬ ਸਾਈਟਾਂ ਦਾ ਸੰਚਾਲਨ ਕਰਦੀਆਂ ਹਨ ਜਿੱਥੇ ਵੱਖ-ਵੱਖ ਕਨੂੰਨ ਲਾਗੂ ਹੋ ਸਕਦੇ ਹਨ। ਜੇਕਰ ਤੁਸੀਂ Syngenta ਜਾਂ ਇਸਦੀ ਸਹਾਇਕ ਕੰਪਨੀ ਜਾਂ ਸੰਬੰਧਤ ਕੰਪਨੀ ਵੱਲੋਂ ਸੰਚਾਲਿਤ ਵੈੱਬ ਸਾਈਟ ਨੂੰ ਵਿਜ਼ਿਟ ਕਰਦੇ ਹੋ, ਤਾਂ ਉਸ ਸਾਈਟ ‘ਤੇ ਪੋਸਟ ਕੀਤੇ ਪਰਦੇਦਾਰੀ ਕਥਨ ਦੀ ਸਮੀਖਿਆ ਕਰਨ ਲਈ ਕੁਝ ਸਮਾਂ ਲਓ ਤਾਂ ਜੋ ਤੁਸੀਂ ਇਹ ਜਾਣ ਸਕੋ ਕਿ ਉਸ ਸਾਈਟ ਦੇ ਰਾਹੀਂ ਕਿਹੜੇ ਵਿਅਕਤੀਗਤ ਡੇਟਾ ਨੂੰ ਇਕੱਤਰ ਕੀਤਾ ਜਾ ਸਕਦਾ ਹੈ ਅਤੇ ਉਸ ਉੱਤੇ ਪ੍ਰਕਿਰਿਆ ਕਿਵੇਂ ਕੀਤੀ ਜਾਂਦੀ ਹੈ।

ii.                  ਤੀਜੇ ਧਿਰ ਦੀਆਂ ਵੈੱਬ ਸਾਈਟਾਂ ਦੇ ਹਾਈਪਰਲਿੰਕ:

ਇਸ ਸਾਈਟ ਉੱਤੇ ਉਹਨਾਂ ਵੈੱਬ ਸਾਈਟਾਂ ਦੇ ਹਾਈਪਰਲਿੰਕ ਹੋ ਸਕਦੇ ਹਨ ਜਿੰਨ੍ਹਾਂ ਦਾ ਸੰਚਾਲਨ Syngenta ਜਾਂ ਇਸ ਦੀ ਕੋਈ ਸਹਾਇਕ ਕੰਪਨੀ ਜਾਂ ਸੰਬੰਧਤ ਕੰਪਨੀ ਵੱਲੋਂ ਨਹੀਂ ਕੀਤਾ ਜਾਂਦਾ ਹੈ। ਇਹ ਹਾਈਪਰਲਿੰਕ ਕੇਵਲ ਤੁਹਾਡੀ ਰੈਫਰੈਂਸ ਅਤੇ ਸੁਵਿਧਾ ਲਈ ਪ੍ਰਦਾਨ ਕੀਤੇ ਗਏ ਹਨ ਅਤੇ ਇਹਨਾਂ ਦਾ ਭਾਵ ਇਹਨਾਂ ਤੀਜੇ-ਧਿਰ ਦੀਆਂ ਵੈੱਬ ਸਾਈਟਾਂ ਦੀਆਂ ਗਤੀਵਿਧੀਆਂ ਦਾ ਵਿਗਿਆਪਨ ਕਰਨਾ ਜਾਂ ਉਹਨਾਂ ਦੇ ਸੰਚਾਲਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। Syngenta ਇਹਨਾਂ ਵੈੱਬ ਸਾਈਟਾਂ ਨੂੰ ਨਿਯੰਤਰਿਤ ਨਹੀਂ ਕਰਦੀ ਅਤੇ ਇਹਨਾਂ ਦੀਆਂ ਡੇਟਾ ਗਤੀਵਿਧੀਆਂ ਦੇ ਲਈ ਜ਼ੁੰਮੇਵਾਰ ਨਹੀਂ ਹੈ। ਅਸੀਂ ਤੁਹਾਨੂੰ ਕਿਸੇ ਵੈੱਬ ਸਾਈਟ ਦੀ ਵਰਤੋਂ ਕਰਨ ਜਾਂ ਆਪਣੇ ਬਾਰੇ ਕੋਈ ਵਿਅਕਤੀਗਤ ਡੇਟਾ ਪ੍ਰਦਾਨ ਕਰਨ ਤੋਂ ਪਹਿਲਾਂ ਉਸ ਵੈੱਬ ਸਾਈਟ ‘ਤੇ ਪੋਸਟ ਕੀਤੇ ਪਰਦੇਦਾਰੀ ਕਥਨ/ਪਾਲਸੀ ਦੀ ਸਮੀਖਿਆ ਕਰਨ ਲਈ ਉਤੇਜਿਤ ਕਰਦੇ ਹਾਂ।

ਸਾਡੇ ਪਰਦੇਦਾਰੀ ਕਥਨ ਦੇ ਬਾਰੇ ਪ੍ਰਸ਼ਨ

ਜੇਕਰ ਤੁਹਾਨੂੰ ਇਸ ਪਰਦੇਦਾਰੀ ਕਥਨ ਬਾਰੇ ਕੋਈ ਪ੍ਰਸ਼ਨ ਹਨ ਜਾਂ www.syngenta.co.in ਵੱਲੋਂ ਤੁਹਾਡੇ ਵਿਅਕਤੀਗਤ ਡੇਟਾ ਉੱਤੇ ਪ੍ਰਕਿਰਿਆ ਕਰਨ ਦੇ ਢੰਗ ਬਾਰੇ ਕੋਈ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਸਾਡੇ ਡੇਟਾ ਪਰਦੇਦਾਰੀ ਅਫਸਰ ਦੇ ਰਾਹੀਂ ਸਾਨੂੰ ਸੂਚਨਾ ਦਿਓ। :