You are here

ਨਿਯਮ ਅਤੇ ਸ਼ਰਤਾਂ

www.syngenta.co.in  ਸਾਈਟ ‘ਤੇ ਤੁਹਾਡਾ ਸੁਆਗਤ ਹੈ। ਇਸ ਵੈੱਬਸਾਈਟ ਨੂੰ Syngenta ਅਤੇ ਇਸਦੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਆਮ ਜਾਣਕਾਰੀ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਤੁਸੀਂ ਇਸ ਸ਼ਰਤ ‘ਤੇ ਇਸ ਵੈੱਬ ਸਾਈਟ ਦੀ ਵਰਤੋਂ ਕਰ ਸਕਦੇ ਹੋ ਕਿ ਤੁਸੀਂ ਇਹਨਾਂ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰੋਗੇ।

ਇਹਨਾਂ ਨਿਯਮਾਂ ਅਤੇ ਸ਼ਰਤਾਂ ਲਈ ਤੁਹਾਡੀ ਸਹਿਮਤੀ

ਕਿਰਪਾ ਕਰਕੇ ਇਹਨਾਂ ਨਿਯਮਾਂ ਅਤੇ ਸ਼ਰਤਾਂ ਦੀ ਧਿਆਨ ਨਾਲ ਸਮੀਖਿਆ ਕਰਨ ਲਈ ਕੁਝ ਮਿੰਟਾਂ ਦਾ ਸਮਾਂ ਲਓ। ਇਸ ਵੈੱਬ ਸਾਈਟ ਨੂੰ ਐਕਸੈਸ ਕਰਕੇ ਅਤੇ ਇਸ ਦੀ ਵਰਤੋਂ ਕਰਕੇ ਤੁਸੀਂ ਇਹਨਾਂ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰਨ ਅਤੇ ਇਹਨਾਂ ਨਾਲ ਬੰਨ੍ਹੇ ਹੋਣ ਲਈ ਸਹਿਮਤ ਹੁੰਦੇ ਹੋ। ਜੇਕਰ ਤੁਸੀਂ ਇਹਨਾਂ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰਨ ਅਤੇ ਇਹਨਾਂ ਨਾਲ ਬੰਨ੍ਹੇ ਹੋਣ ਲਈ ਸਹਿਮਤ ਨਹੀਂ ਹੁੰਦੇ ਹੋ ਤਾਂ, ਸ਼ਾਇਦ ਤੁਸੀਂ ਇਸ ਵੈੱਬ ਸਾਈਟ ਦੀਆਂ ਸਮੱਗਰੀਆਂ ਨੂੰ ਐਕਸੈਸ, ਵਰਤ ਜਾਂ ਡਾਊਨਲੋਡ ਨਾ ਕਰ ਸਕੋ।

ਇਹ ਨਿਯਮ ਅਤੇ ਸ਼ਰਤਾਂ ਬਦਲ ਸਕਦੀਆਂ ਹਨ

Syngenta ਕੋਲ ਕੋਈ ਵੀ ਪੂਰਵ ਸੂਚਨਾ ਦਿੱਤੇ ਬਿਨਾਂ ਕਿਸੇ ਵੀ ਸਮੇਂ ਇਹਨਾਂ ਨਿਯਮਾਂ ਅਤੇ ਸ਼ਰਤਾਂ ਨੂੰ ਅਪਡੇਟ ਕਰਨ ਜਾਂ ਬਦਲਣ ਦਾ ਅਧਿਕਾਰ ਰਾਖਵਾਂ ਹੈ। ਅਜਿਹੇ ਕਿਸੇ ਵੀ ਬਦਲਾਅ ਤੋਂ ਬਾਅਦ ਤੁਹਾਡੇ ਵੱਲੋਂ ਇਸ ਵੈੱਬ ਸਾਈਟ ਦੀ ਵਰਤੋਂ ਵਿੱਚ ਇਹਨਾਂ ਨਿਯਮਾਂ ਅਤੇ ਸ਼ਰਤਾਂ ਦਾ ਬਦਲੇ ਗਏ ਅਨੁਸਾਰ ਪਾਲਣ ਕਰਨ ਅਤੇ ਇਹਨਾਂ ਨਾਲ ਬੰਨ੍ਹੇ ਰਹਿਣ ਦਾ ਸਮਝੌਤਾ ਸ਼ਾਮਲ ਹੈ। ਇਸ ਕਾਰਨ ਕਰਕੇ, ਅਸੀਂ ਹਰ ਵਾਰ ਤੁਹਾਡੇ ਵੱਲੋਂ ਇਸ ਵੈੱਬ ਸਾਈਟ ਦੀ ਵਰਤੋਂ ਕਰਨ ‘ਤੇ, ਤੁਹਾਨੂੰ ਇਹਨਾਂ ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰਨ ਲਈ ਉਤਸ਼ਾਹਤ ਕਰਦੇ ਹਾਂ।

ਕਾਪੀਰਾਈਟ ਸੂਚਨਾ ਅਤੇ ਸੀਮਤ ਲਾਈਸੈਂਸ

ਤੁਸੀਂ ਇਸ ਵੈੱਬ ਸਾਈਟ ‘ਤੇ ਜੋ ਵੀ ਦੇਖਦੇ ਅਤੇ ਸੁਣਦੇ ਹੋ (“ਸਮੱਗਰੀ”), ਜਿਸ ਵਿੱਚ, ਉਦਾਹਰਨ ਲਈ, ਸਾਰੇ ਸੁਨੇਹੇ, ਤਸਵੀਰਾਂ, ਸਪਸ਼ਟੀਕਰਨ, ਗ੍ਰਾਫਿਕ, ਆਡੀਓ ਕਲਿੱਪ, ਵੀਡਿਓ ਕਲਿੱਪ, ਅਤੇ ਆਡੀਓ-ਵੀਡਿਓ ਕਲਿੱਪ ਸ਼ਾਮਲ ਹਨ, ਸੰਯੁਕਤ ਰਾਸ਼ਟਰ ਦੇ ਕਨੂੰਨ ਅਤੇ ਲਾਗੂ ਅੰਤਰਰਾਸ਼ਟਰੀ ਕਾਪੀਰਾਈਟ ਕਨੂੰਨਾਂ ਅਤੇ ਸੰਧੀ ਨਿਯਮਾਂ ਦੇ ਅਧੀਨ ਕਾਪੀਰਾਈਟ ਪ੍ਰਾਪਤ ਹੈ। ਇਸ ਸਮੱਗਰੀ ਵਿਚਲੇ ਕਾਪੀਰਾਈਟਾਂ ਦੀ ਮਲਕੀਅਤ Syngenta ਕਾਰਪੋਰੇਸ਼ਨ ਜਾਂ ਇਸਦੀ ਕੋਈ ਸਹਾਇਕ ਕੰਪਨੀ, ਜਾਂ ਕਿਸੇ ਤੀਜੇ ਧਿਰਾਂ ਕੋਲ ਹੈ ਜਿੰਨ੍ਹਾਂ ਨੇ ਆਪਣੀਆਂ ਸਮੱਗਰੀਆਂ ਦਾ ਲਾਈਸੈਂਸ Syngenta ਨੂੰ ਦਿੱਤਾ ਹੋਇਆ ਹੈ। ਇਸ ਸਾਈਟ ਦੀ ਸੰਪੂਰਨ ਸਮੱਗਰੀ ਦਾ ਸੰਯੁਕਤ ਰਾਸਟਰ ਕਨੂੰਨ ਅਤੇ ਲਾਗੂ ਅੰਤਰਰਾਸ਼ਟਰੀ ਕਾਪੀਰਾਈਟ ਕਨੂੰਨਾਂ ਅਤੇ ਸੰਧੀਆਂ ਦੇ ਅਧੀਨ ਇੱਕ ਸੰਯੁਕਤ ਕਾਰਜ ਦੇ ਤੌਰ ‘ਤੇ ਕਾਪੀਰਾਈਟ ਹੈ, ਅਤੇ Syngenta ਕੋਲ ਇਸ ਸਮੱਗਰੀ ਦੀ ਚੋਣ, ਇਕਸਾਰਤਾ, ਵਿਵਸਥਾ ਅਤੇ ਵਾਧੇ ਦੇ ਕਾਪੀਰਾਈਟ ਦੀ ਮਲਕੀਅਤ ਹੈ

ਤੁਸੀਂ ਇਸ ਸਾਈਟ ਦੀ ਸਮੱਗਰੀ ਦੇ ਚੋਣਵੇਂ ਭਾਗਾਂ ਨੂੰ ਡਾਊਨਲੋਡ, ਸਟੋਰ, ਪ੍ਰਿੰਟ, ਅਤੇ ਕਾਪੀ ਕਰ ਸਕਦੇ ਹੋ, ਜੇਕਰ ਤੁਸੀਂ:

• ਤੁਹਾਡੇ ਵੱਲੋਂ ਡਾਊਨਲੋਡ ਕੀਤੀ ਸਮੱਗਰੀ ਨੂੰ ਕੇਵਲ ਆਪਣੀ ਵਿਅਕਤੀਗਤ, ਗ਼ੈਰ-ਵਪਾਰਕ ਵਰਤੋਂ ਜਾਂ Syngenta ਦੇ ਨਾਲ ਆਪਣੇ ਕਾਰੋਬਾਰੀ ਸਮਝੌਤਿਆਂ ਦਾ ਵਿਸਤਾਰ ਕਰਨ ਲਈ ਹੀ ਕਰਦੇ ਹੋ

• ਕਿਸੇ ਹੋਰ ਇੰਟਰਨੈੱਟ ਸਾਈਟ ਦੇ ਉੱਤੇ ਇਸ ਸਮੱਗਰੀ ਦੇ ਕਿਸੇ ਭਾਗ ਨੂੰ ਪ੍ਰਕਾਸ਼ਤ ਜਾਂ ਪੋਸਟ ਨਹੀਂ ਕਰਦੇ ਹੋ;

 

ਤੁਸੀਂ ਕਿਸੇ ਹੋਰ ਮੀਡੀਆ ਵਿੱਚ ਜਾਂ ਉੱਤੇ ਸਮੱਗਰੀ ਦੇ ਕਿਸੇ ਭਾਗ ਨੂੰ ਪ੍ਰਕਾਸ਼ਤ ਜਾਂ ਪ੍ਰਸਾਰਿਤ ਨਹੀਂ ਕਰਦੇ ਹੋ;

 

ਤੁਸੀਂ ਕਿਸੇ ਵੀ ਢੰਗ ਨਾਲ ਸਮੱਗਰੀ ਵਿੱਚ ਬਦਲਾਅ ਜਾਂ ਪਰਿਵਰਤਨ ਨਹੀਂ ਕਰਦੇ ਜਾਂ ਕਿਸੇ ਕਾਪੀਰਾਈਟ ਜਾਂ ਟ੍ਰੇਡਮਾਰਕ ਸੂਚਨਾਵਾਂ ਜਾਂ ਗੁਪਤਤਾ ਦੀਆਂ ਸੂਚਨਾਵਾਂ ਨੂੰ ਬਦਲਦੇ ਜਾਂ ਮਿਟਾਉਂਦੇ ਨਹੀਂ ਹੋ।

 

ਜਦ ਤੱਕ ਉਪਰੋਕਤ ਵਾਂਗ ਸਪਸ਼ਟ ਤੌਰ ‘ਤੇ ਦੱਸਿਆ ਨਾ ਗਿਆ ਹੋਵੇ, ਤੁਸੀਂ ਪਹਿਲਾਂ Syngenta ਤੋਂ ਲਿਖਤ ਅਨੁਮਤੀ ਪ੍ਰਾਪਤ ਕਰਨ ਤੋਂ ਬਿਨਾਂ ਇਸ ਸਮੱਗਰੀ ਦੇ ਸਾਰੇ ਜਾਂ ਕਿਸੇ ਭਾਗ ਨੂੰ ਕਾਪੀ, ਡਾਊਨਲੋਡ, ਪ੍ਰਿੰਟ, ਪ੍ਰਕਾਸ਼ਿਤ, ਡਿਸਪਲੇ, ਪ੍ਰਦਰਸ਼ਿਤ, ਵਿਤਰਿਤ, ਟ੍ਰਾਂਸਮਿਟ, ਟ੍ਰਾਂਸਫਰ, ਅਨੁਵਾਦ, ਵਿੱਚ ਬਦਲਾਅ, ਸ਼ਾਮਲ, ਅਪਡੇਟ, ਜੋੜ, ਘੱਟ ਜਾਂ ਕਿਸੇ ਹੋਰ ਢੰਗ ਵਿੱਚ ਬਦਲਾਅ ਜਾਂ ਸਥਾਪਿਤ ਨਹੀਂ ਕਰੋਗੇ।

 

ਜਦ ਤੱਕ ਉਪਰੋਕਤ ਵਾਂਗ ਸਪਸ਼ਟ ਤੌਰ ‘ਤੇ ਦੱਸਿਆ ਨਾ ਗਿਆ ਹੋਵੇ, ਤੁਹਾਡੇ ਵੱਲੋਂ ਇਸ ਸਾਈਟ ਤੋਂ ਸਮੱਗਰੀ ਡਾਊਨਲੋਡ ਕਰਨ ਵੇਲੇ ਡਾਊਨਲੋਡ ਕੀਤੀ ਸਮੱਗਰੀ ਦਾ ਕੋਈ ਅਧਿਕਾਰ, ਸਿਰਲੇਖ ਜਾਂ ਹਿੱਤ ਤੁਹਾਨੂੰ ਟ੍ਰਾਂਸਫਰ ਨਹੀਂ ਕੀਤਾ ਜਾਂਦਾ ਹੈ। ਸਪਸ਼ਟ ਤੌਰ ‘ਤੇ ਉਪਰੋਕਤ ਗ੍ਰਾਂਟ ਕੀਤੇ ਸੀਮਤ, ਗ਼ੈਰ-ਰਾਖਵੇਂ ਲਾਈਸੈਂਸ ਤੋਂ ਇਲਾਵਾ, ਇਹਨਾਂ ਨਿਯਮਾਂ ਅਤੇ ਸ਼ਰਤਾਂ ਜਾਂ ਇਸ ਵੈੱਬ ਸਾਈਟ ਵਿੱਚ ਸ਼ਾਮਲ ਕਿਸੇ ਵੀ ਚੀਜ਼ ਨੂੰ ਲਾਈਸੈਂਸ ਨਹੀਂ ਸਮਝਿਆ ਜਾਣਾ ਚਾਹੀਦਾ, ਭਾਵੇਂ ਇਹ ਭਾਵ ਅਰਥ, ਸਬੂਤ ਦੇ ਨਿਯਮ ਕਰਕੇ ਹੋਵੇ, ਜਾਂ Syngenta ਜਾਂ ਕਿਸੇ ਤੀਜੇ ਧਿਰ ਦੇ ਕਿਸੇ ਕਾਪੀਰਾਈਟ, ਟ੍ਰੇਡਮਾਰਕ, ਪੇਟੇਂਟ, ਜਾਂ ਕਿਸੇ ਹੋਰ ਬੌਧਿਕ ਸੰਪਤੀ ਅਧਿਕਾਰ ਦੇ ਅਧੀਨ ਕਿਸੇ ਅਧਿਕਾਰ ਕਰਕੇ ਹੋਵੇ। "

ਟ੍ਰੇਡਮਾਰਕ ਸੂਚਨਾ

"ਇਸ ਵੈੱਬ ਸਾਈਟ (ਦਿ “ਟ੍ਰੇਡਮਾਰਕ(ਟ੍ਰੇਡਮਾਰਕਾਂ)” ‘ਤੇ ਦਿਖਾਏ ਗਏ ਟ੍ਰੇਡਮਾਰਕ, ਸੇਵਾ ਚਿੰਨ੍ਹ ਅਤੇ ਲੋਗੋ Syngenta, ਇਸਦੀ ਇੱਕ ਸੰਬੰਧਤ ਕੰਪਨੀ, ਜਾਂ ਤੀਜੇ ਧਿਰਾਂ ਦੇ ਪੰਜੀਕ੍ਰਿਤ ਅਤੇ ਗ਼ੈਰ-ਪੰਜੀਕ੍ਰਿਤ ਟ੍ਰੇਡਮਾਰਕ ਹਨ ਜਿੰਨ੍ਹਾਂ ਨੇ Syngenta ਜਾਂ ਇਸਦੀਆਂ ਸੰਬੰਧਤ ਕੰਪਨੀਆਂ ਨੂੰ ਆਪਣੇ ਟ੍ਰੇਡਮਾਰਕਾਂ ਦਾ ਲਾਈਸੈਂਸ ਦਿੱਤਾ ਹੋਇਆ ਹੈ।

 

ਜਦ ਤੱਕ ਉਪਰੋਕਤ ਵਾਂਗ ਸਪਸ਼ਟ ਤੌਰ ‘ਤੇ ਦੱਸਿਆ ਨਾ ਗਿਆ ਹੋਵੇ, ਤੁਸੀਂ Syngenta ਤੋਂ ਲਿਖਤ ਸੂਚਨਾ ਪ੍ਰਾਪਤ ਕੀਤੇ ਬਿਨਾਂ ਕਿਸੇ ਵੀ ਟ੍ਰੇਡਮਾਰਕ ਨੂੰ ਮੁੜ-ਉਤਪੰਨ, ਪ੍ਰਦਰਸ਼ਿਤ ਜਾਂ ਵਰਤੋਗੇ ਨਹੀਂ "

ਅਣਲੋੜੀਂਦੇ ਵਿਚਾਰ

Syngenta ਇਸ ਵੈੱਬ ਸਾਈਟ ਦੇ ਬਾਰੇ ਤੁਹਾਡੀਆਂ ਟਿੱਪਣੀਆਂ ਅਤੇ ਫੀਡਬੈਕ ਦਾ ਸੁਆਗਤ ਕਰਦਾ ਹੈ। ਇਸ ਵੈੱਬ ਸਾਈਟ ਦੇ ਰਾਹੀਂ Syngenta ਨੂੰ ਜਮ੍ਹਾਂ ਕਰਵਾਈ ਗਈ ਸਾਰੀ ਜਾਣਕਾਰੀ ਅਤੇ ਸਮੱਗਰੀਆਂ, ਜਿਵੇਂ ਕਿ ਕੋਈ ਵੀ ਟਿੱਪਣੀਆਂ, ਫੀਡਬੈਕ, ਵਿਚਾਰ, ਪ੍ਰਸ਼ਨ, ਡਿਜ਼ਾਈਨ, ਡੇਟਾ ਜਾਂ ਸਮਾਨ ਚੀਜ਼ਾਂ ਗ਼ੈਰ-ਗੁਪਤ ਅਤੇ ਗ਼ੈਰ-ਮਲਕੀਅਤ ਸਮਝੇ ਜਾਣਗੇ। ਇਸ ਕਾਰਨ ਕਰਕੇ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਅਜਿਹੀ ਕੋਈ ਜਾਣਕਾਰੀ ਜਾਂ ਸਮੱਗਰੀ ਨਾ ਭੇਜੋ ਜੋ ਤੁਸੀਂ ਸਾਨੂੰ ਨਹੀਂ ਸੌਂਪਣਾ ਚਾਹੁੰਦੇ, ਜਿੰਨ੍ਹਾਂ ਵਿੱਚ, ਬਿਨਾਂ ਕਿਸੇ ਦੇਣਦਾਰੀ ਦੇ ਕੋਈ ਵੀ ਗੁਪਤ ਜਾਣਕਾਰੀ ਜਾਂ ਅਸਲ ਰਚਨਾਤਮਕ ਸਮੱਗਰੀਆਂ ਜਿਵੇਂ ਕਿ ਉਤਪਾਦ ਸੰਬੰਧੀ ਵਿਚਾਰ, ਕੰਪਿਊਟਰ ਕੋਡ, ਜਾਂ ਅਸਲ ਨੈੱਟਵਰਕ ਸ਼ਾਮਲ ਹਨ।

 

ਇਸ ਵੈੱਬ ਸਾਈਟ ਦੇ ਰਾਹੀਂ Syngenta ਨੂੰ ਵੇਰਵੇ ਅਤੇ/ਜਾਂ ਸਮੱਗਰੀਆਂ ਜਮ੍ਹਾਂ ਕਰਵਾ ਕੇ, ਤੁਸੀਂ Syngenta ਨੂੰ ਮੁਫਤ ਵਿੱਚ ਤੁਹਾਡੇ ਵੱਲੋਂ ਜਮ੍ਹਾਂ ਕਰਵਾਏ ਗਏ ਸਾਰੇ ਕਾਪੀਰਾਈਟਾਂ ਵਿੱਚ ਵਿਸ਼ਵ-ਵਿਆਪੀ ਅਧਿਕਾਰ, ਸਿਰਲੇਖ ਅਤੇ ਹਿੱਤ ਅਤੇ ਜਾਣਕਾਰੀ ਅਤੇ/ਜਾਂ ਸਮੱਗਰੀਆਂ ਦੇ ਹੋਰ ਬੌਧਿਕ ਸੰਪਤੀ ਅਧਿਕਾਰ ਦਿੰਦੇ ਹੋ। Syngenta ਇਸ ਵੈੱਬ ਸਾਈਟ ਦੇ ਰਾਹੀਂ ਤੁਹਾਡੇ ਵੱਲੋਂ ਜਮ੍ਹਾਂ ਕਰਵਾਈ ਗਈ ਕਿਸੇ ਵੀ ਜਾਣਕਾਰੀ ਅਤੇ/ਜਾਂ ਸਮੱਗਰੀਆਂ ਅਤੇ ਅਜਿਹੀ ਜਾਣਕਾਰੀ ਅਤੇ/ਜਾਂ ਸਮੱਗਰੀਆਂ ਵਿੱਚ ਸ਼ਾਮਲ ਕੋਈ ਵੀ ਵਿਚਾਰ, ਧਾਰਨਾਵਾਂ, ਢੰਗਾਂ ਜਾਂ ਤਕਨੀਕਾਂ ਦੀ ਵਰਤੋਂ ਕਿਸੇ ਵੀ ਪ੍ਰਤੀਬੰਧ ਦੇ ਬਿਨਾਂ ਅਤੇ ਤੁਹਾਨੂੰ ਕਿਸੇ ਵੀ ਢੰਗ ਨਾਲ ਹਰਜ਼ਾਨਾ ਦੇਣ ਤੋਂ ਬਿਨਾਂ ਅਜਿਹੀ ਜਾਣਕਾਰੀ ਜਾਂ ਸਮੱਗਰੀਆਂ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਉਦੇਸ਼ ਲਈ ਜਿੰਨ੍ਹਾਂ ਵਿੱਚ ਉਤਪਾਦਾਂ ਨੂੰ ਵਿਕਸਿਤ ਕਰਨਾ, ਨਿਰਮਾਣ ਕਰਨਾ ਅਤੇ ਇਹਨਾਂ ਨੂੰ ਵੇਚਣਾ ਸ਼ਾਮਲ ਹੈ ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹੈ, ਕਰਨ ਲਈ ਪਾਤਰ ਹੋਵੇਗੀ।

 

ਪਰ, Syngenta ਲਾਗੂ ਪਰਦੇਦਾਰੀ ਕਨੂੰਨਾਂ ਦਾ ਉਲੰਘਣ ਕਰਨ ਵਾਲੇ ਢੰਗ ਵਿੱਚ ਇਸ ਵੈੱਬ ਸਾਈਟ ਦੇ ਰਾਹੀਂ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਕਿਸੇ ਜਾਣਕਾਰੀ ਜਾਂ ਸਮੱਗਰੀਆਂ ਦੀ ਵਰਤੋਂ ਨਹੀਂ ਕਰੇਗੀ। ਵਿਸ਼ੇਸ਼ ਤੌਰ ‘ਤੇ, Syngenta ਤੁਹਾਡੇ ਨਾਮ ਨੂੰ ਜ਼ਾਹਰ ਨਹੀਂ ਕਰੇਗੀ ਜਾਂ ਇਸ ਤੱਥ ਨੂੰ ਆਮ ਨਹੀਂ ਕਰੇਗੀ ਕਿ ਤੁਸੀਂ ਇਹ ਜਾਣਕਾਰੀ ਜਾਂ ਸਮੱਗਰੀ ਸਾਨੂੰ ਪ੍ਰਦਾਨ ਕੀਤੀ ਜਦ ਤੱਕ: (ਕ) ਸਾਨੂੰ ਤੁਹਾਡੇ ਨਾਮ ਦੀ ਵਰਤੋਂ ਕਰਨ ਲਈ ਅਨੁਮਤੀ ਨਾ ਮਿਲ ਜਾਵੇ; ਜਾਂ (ਖ) ਅਸੀਂ ਤੁਹਾਨੂੰ ਪਹਿਲਾਂ ਸੂਚਿਤ ਨਾ ਕਰੀਏ ਕਿ ਇਸ ਸਾਈਟ ਦੇ ਵਿਸ਼ੇਸ਼ ਭਾਗ ਵਿੱਚ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਸਮੱਗਰੀ ਜਾਂ ਹੋਰ ਜਾਣਕਾਰੀ ਦੀ ਵਰਤੋਂ ਤੁਹਾਡੇ ਨਾਮ ਦੇ ਨਾਲ ਪ੍ਰਕਾਸ਼ਿਤ ਜਾਂ ਵਰਤੀ ਜਾਵੇਗੀ; ਜਾਂ (ਗ) ਸਾਨੂੰ ਕਨੂੰਨ ਅਨੁਸਾਰ ਅਜਿਹਾ ਕਰਨ ਦੀ ਲੋੜ ਨਾ ਹੋਵੇ।

 

ਤੁਸੀਂ ਇਸ ਵੈੱਬ ਸਾਈਟ ਦੇ ਰਾਹੀਂ ਤੁਹਾਡੇ ਵੱਲੋਂ ਜਮ੍ਹਾਂ ਕਰਵਾਏ ਗਏ ਕਿਸੇ ਵੀ ਵੇਰਵੇ ਵਿੱਚ ਸ਼ਾਮਲ ਜਾਣਕਾਰੀ ਜਾਂ ਕਿਸੇ ਹੋਰ ਸਮੱਗਰੀ ਲਈ ਜ਼ੁੰਮੇਵਾਰ ਹੋ, ਜਿਸ ਵਿੱਚ ਬਿਨਾਂ ਕਿਸੇ ਦੇਣਦਾਰੀ ਤੋਂ ਉਹਨਾ ਦੀ ਸੱਚਾਈ ਅਤੇ ਸਟੀਕਤਾ ਸ਼ਾਮਲ ਹੈ। "

ਤੀਜੇ-ਧਿਰ ਦੀ ਜਾਣਕਾਰੀ

ਇਸ ਸਾਈਟ ਦੇ ਰਾਹੀਂ ਉਪਲਬਧ ਕੁਝ ਜਾਣਕਾਰੀ, ਲੇਖ ਅਤੇ ਹੋਰ ਸਮੱਗਰੀਆਂ Syngenta ਨੂੰ ਤੀਜੇ-ਧਿਰਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿੰਨ੍ਹਾਂ ਵਿੱਚ ਤੀਜੇ-ਧਿਰ ਦੀਆਂ ਸਮਾਚਾਰ ਅਤੇ ਸਟਾਕ ਕੁਟੇਸ਼ਨ ਸੇਵਾਵਾਂ ਸ਼ਾਮਲ ਹਨ। ਸਾਡੇ ਵਿਚਾਰ ਵਿੱਚ, ਜਿੱਥੇ ਵੀ ਵਿਹਾਰਕ ਹੋਵੇ, ਇਹਨਾਂ ਤੀਜੇ-ਧਿਰਾਂ ਦੀਆਂ ਸਮੱਗਰੀਆਂ ਦਾ ਸਰੋਤ ਅਣਪਛਾਤਾ ਹੁੰਦਾ ਹੈ। ਇਹ ਤੀਜੇ-ਧਿਰ ਦੀਆਂ ਸਮੱਗਰੀਆਂ ਕੇਵਲ ਤੁਹਾਡੇ ਹਿੱਤ ਅਤੇ ਸੁਵਿਧਾ ਲਈ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Syngenta ਇਹਨਾਂ ਸਮੱਗਰੀਆਂ ਜਾਂ ਉਹਨਾਂ ਨੂੰ ਸਾਨੂੰ ਸਪਲਾਈ ਕਰਨ ਵਾਲੇ ਵਿਕਰੇਤਾਵਾਂ ਦਾ ਵਿਗਿਆਪਨ ਨਹੀਂ ਕਰਦੀ ਹੈ, ਨਾ ਹੀ Syngenta ਇਹ ਵਰੰਟੀ ਦਿੰਦੀ ਹੈ ਜਾਂ ਪ੍ਰਦਰਸ਼ਿਤ ਕਰਦੀ ਹੈ ਕਿ ਇਹ ਸਮੱਗਰੀਆਂ ਵਰਤਮਾਨ ਸਮੇਂ ਦੀਆਂ, ਸਟੀਕ, ਪੂਰਨ ਜਾਂ ਭਰੋਸੇਯੋਗ ਹਨ। Syngenta ਕਿਸੇ ਵੀ ਤੀਜੇ ਧਿਰ ਦੀ ਜਾਣਕਾਰੀ ਦੀ ਵਰਤੋਂ ਦੀ ਜ਼ੁੰਮੇਵਾਰੀ ਨਹੀਂ ਲੈਂਦੀ।

ਹੋਰਾਂ ਵੈੱਬ ਸਾਈਟਾਂ ਦੇ ਲਿੰਕ

ਇਸ ਸਾਈਟ ਉੱਤੇ ਉਹਨਾਂ ਵੈੱਬ ਸਾਈਟਾਂ ਦੇ ਹਾਈਪਰਲਿੰਕ ਸ਼ਾਮਲ ਹਨ ਜਿੰਨ੍ਹਾਂ ਦਾ ਸੰਚਾਲਨ Syngenta ਵੱਲੋਂ ਨਹੀਂ ਕੀਤਾ ਜਾਂਦਾ ਹੈ। ਇਹ ਹਾਈਪਰਲਿੰਕ ਕੇਵਲ ਤੁਹਾਡੀ ਰੈਫਰੈਂਸ ਅਤੇ ਸੁਵਿਧਾ ਲਈ ਪ੍ਰਦਾਨ ਕੀਤੇ ਗਏ ਹਨ ਅਤੇ ਇਹਨਾਂ ਦਾ ਭਾਵ ਇਹਨਾਂ ਤੀਜੇ-ਧਿਰ ਦੀਆਂ ਵੈੱਬ ਸਾਈਟਾਂ ਦੀਆਂ ਸਮੱਗਰੀਆਂ ਦਾ ਵਿਗਿਆਪਨ ਕਰਨਾ ਜਾਂ ਉਹਨਾਂ ਦੇ ਸੰਚਾਲਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। Syngenta ਇਹਨਾਂ ਵੈੱਬ ਸਾਈਟਾਂ ਨੂੰ ਨਿਯੰਤਰਿਤ ਨਹੀਂ ਕਰਦੀ ਅਤੇ ਇਹਨਾਂ ਦੀਆਂ ਸਮੱਗਰੀਆਂ ਦੇ ਲਈ ਜ਼ੁੰਮੇਵਾਰ ਨਹੀਂ ਹੈ। ਤੁਸੀਂ ਇਹਨਾਂ ਵੈੱਬ ਸਾਈਟਾਂ ਨੂੰ ਐਕਸੈਸ ਅਤੇ ਇਹਨਾਂ ਦੀ ਵਰਤੋਂ ਇਕੱਲੇ ਆਪਣੇ ਜੋਖਿਮ ‘ਤੇ ਕਰਦੇ ਹੋ।

ਉਤਪਾਦ ਬਾਰੇ ਜਾਣਕਾਰੀ

ਇਸ ਵੈੱਬ ਸਾਈਟ ਵਿੱਚ ਸ਼ਾਮਲ ਅਤੇ ਹਵਾਲਾ ਦਿੱਤੀ ਕੋਈ ਵੀ ਜਾਣਕਾਰੀ ਉਚਿਤ ਹੀ ਹੈ ਅਤੇ ਇਸ ਨੂੰ Syngenta ਅਤੇ ਇਸਦੇ ਉਤਪਾਦਾਂ ਅਤੇ ਸੇਵਾਵਾਂ ਦੇ ਪਰਿਚੈ ਤੋਂ ਇਲਾਵਾ ਕੁਝ ਹੋਰ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਨਾਲ ਸੰਬੰਧਤ ਵਿਸ਼ੇਸ਼ ਸਲਾਹ ਅਤੇ ਹਿਦਾਇਤਾਂ ਦੇ ਲਈ, ਕਿਰਪਾ ਕਰਕੇ Syngenta ਨੂੰ ਸਿੱਧਾ ਸੰਪਰਕ ਕਰੋ। ਫਸਲ ਸੁਰੱਖਿਆ ਜਾਂ ਬੀਜ ਉਤਪਾਦ ਦੀ ਵਰਤੋਂ ਕਰਨ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਨੂੰ ਲਾਜ਼ਮੀ ਤੌਰ ‘ਤੇ ਉਸ ਉਤਪਾਦ ਦੇ ਨਾਲ ਲੱਗੇ ਲੇਬਲ ਨੂੰ ਪੜ੍ਹਨਾ ਅਤੇ ਉਸਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਸ ਉਤਪਾਦ ਦੀ ਵਰਤੋਂ ਦੇ ਨਾਲ ਸੰਬੰਧਤ ਲਾਗੂ ਸਾਰੇ ਕਨੂੰਨਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਕਿਸੇ ਫਸਲ ਸੁਰੱਖਿਆ ਉਤਪਾਦ ਦੀ ਵਰਤੋਂ ਕਰਨ ਤੋਂ ਪਹਿਲਾਂ, ਯਕੀਨੀ ਕਰੋ ਕਿ ਇਹ ਤੁਹਾਡੇ ਦੇਸ਼ ਵਿੱਚ ਵਰਤੋਂ ਕਰਨ ਲਈ ਰਜਿਸਟਰਡ ਹੈ।

ਵਿਸ਼ਵ-ਵਿਆਪੀ ਉਪਲਬਧਤਾ

ਕਿਉਂਕਿ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਕਨੂੰਨ ਅਤੇ ਨਿਯਾਮਕ ਲੋੜਾਂ ਵੱਖ-ਵੱਖ ਹਨ, ਕੁਝ ਉਤਪਾਦ ਕੁਝ ਦੇਸ਼ਾਂ ਵਿੱਚ ਉਪਲਬਧ ਹਨ ਪਰ ਦੂਸਰਿਆਂ ਵਿੱਚ ਨਹੀਂ। ਇਸ ਸਾਈਟ ਵਿੱਚ Syngenta ਦੇ ਉਹਨਾਂ ਉਤਪਾਦਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਹਵਾਲੇ ਜਾਂ ਕ੍ਰਾਸ ਹਵਾਲੇ ਸ਼ਾਮਲ ਹਨ ਜੋ ਤੁਹਾਡੇ ਦੇਸ਼ ਵਿੱਚ ਉਪਲਬਧ ਜਾਂ ਘੋਸ਼ਿਤ ਕੀਤੇ ਨਾ ਹੋਣ। ਇਹਨਾਂ ਹਵਾਲਿਆਂ ਤੋਂ ਇਹ ਭਾਵ ਨਹੀਂ ਹੈ ਕਿ Syngenta ਇਹਨਾਂ ਉਤਪਾਦਾਂ, ਪ੍ਰੋਗਰਾਮਾਂ ਜਾਂ ਸੇਵਾਵਾਂ ਦੀ ਘੋਸ਼ਣਾ ਤੁਹਾਡੇ ਦੇਸ਼ ਵਿੱਚ ਕਰਨਾ ਚਾਹੁੰਦੀ ਹੈ। ਜੇਕਰ ਤੁਹਾਡੇ ਕੋਲ ਇਸ ਬਾਰੇ ਪ੍ਰਸ਼ਨ ਹਨ ਕਿ ਤੁਹਾਡੇ ਲਈ ਕਿਹੜੇ ਉਤਪਾਦ, ਪ੍ਰੋਗਰਾਮ ਅਤੇ ਸੇਵਾਵਾਂ ਉਪਲਬਧ ਹੋ ਸਕਦੀਆਂ ਹਨ, ਤਾਂ ਆਪਣੇ ਸਥਾਨਕ Syngenta ਵਿਕਰੀ ਪ੍ਰਤੀਨਿਧੀ ਦੀ ਸਲਾਹ ਲਓ ਜਾਂ Syngenta ਨੂੰ ਸੰਪਰਕ ਕਰੋ।

ਵੈੱਬ ਸਾਈਟ ਨੂੰ ਬਦਲਣ ਦਾ ਅਧਿਕਾਰ

SYNGENTA ਕੋਲ ਕਿਸੇ ਵੀ ਸਮੇਂ, ਕੋਈ ਪੂਰਵ ਸੂਚਨਾ ਦਿੱਤੇ ਬਿਨਾਂ, ਕਿਸੇ ਵੀ ਕਾਰਨ ਕਰਕੇ, ਕਿਸੇ ਵੀ ਢੰਗ ਨਾਲ ਇਸ ਵੈੱਬ ਸਾਈਟ ਦੀ ਸਮੱਗਰੀ ਅਤੇ ਕਾਰਜਕੁਸ਼ਤਲਾ ਨੂੰ ਬਦਲਣ, ਜਾਂ ਇਸ ਵੈੱਬ ਸਾਈਟ ਤੱਕ ਕਸੈਸ ਨੂੰ ਸੀਮਤ ਕਰਨ, ਜਾਂ ਇਸ ਵੈੱਬ ਸਾਈਟ ਨੂੰ ਬੰਦ ਕਰਨ ਦਾ ਅਧਿਕਾਰ ਰਾਖਵਾਂ ਹੈ, ਅਤੇ ਇਹ ਅਜਿਹੇ ਬਦਲਾਵਾਂ ਦੇ ਸੰਭਵ ਨਤੀਜਿਆਂ ਦੇ ਲਈ ਕਿਸੇ ਵੀ ਢੰਗ ਨਾਲ ਜ਼ੁੰਮੇਵਾਰ ਨਹੀਂ ਹੋਵੇਗੀ। 

ਨਿਵੇਸ਼ ਕਰਨ ਲਈ ਪੇਸ਼ਕਸ਼ ਜਾਂ ਸੱਦਾ ਨਹੀਂ

ਇਸ ਵੈੱਬ ਸਾਈਟ ਵਿਚਲੀ ਜਾਣਕਾਰੀ ਵਿੱਚ ਨਿਵੇਸ਼ ਕਰਨ ਜਾਂ ਸ਼ੇਅਰਾਂ ਜਾਂ Syngenta ਦੀਆਂ ਹੋਰਾਂ ਸਿਕਿਓਰੀਟੀਆਂ ਵਿੱਚ ਡੀਲ ਕਰਨ ਲਈ ਕੋਈ ਪੇਸ਼ਕਸ਼ ਜਾਂ ਸੱਦਾ ਸ਼ਾਮਲ ਨਹੀਂ ਹੈ ਅਤੇ ਇਸ ਨੂੰ ਇੰਝ ਸਮਝਿਆ ਵੀ ਨਹੀਂ ਜਾਣਾ ਚਾਹੀਦਾ ਹੈ। ਨਾ ਹੀ ਅਜਿਹੀ ਕੋਈ ਪੇਸ਼ਕਸ਼ ਜਾਂ ਸੱਦਾ ਬਣਾਇਆ ਜਾਂ ਅਰਜ਼ ਕੀਤਾ ਜਾ ਰਿਹਾ ਹੈ। ਸ਼ੇਅਰ ਮੁੱਲ, ਅਤੇ ਉਹਨਾਂ ਸ਼ੇਅਰਾਂ ਤੋਂ ਆਮਦਨੀ ਕਿਸੇ ਵੀ ਸਮੇਂ ਵੱਧ ਜਾਂ ਘੱਟ ਹੋ ਸਕਦੀ ਹੈ ਅਤੇ ਸੰਭਾਵਤ ਨਿਵੇਸ਼ਕਾਂ ਨੂੰ ਇਸ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਅਤੀਤ ਦਾ ਪ੍ਰਦਰਸ਼ਨ, ਭਵਿੱਖ ਦੇ ਪ੍ਰਦਰਸ਼ਨ ਦਾ ਸੂਚਕ ਹੈ। ਸੰਭਾਵਤ ਨਿਵੇਸ਼ਕਾਂ ਨੂੰ ਕੋਈ ਨਿਵੇਸ਼ ਫੈਸਲਾ ਲੈਣ ਤੋਂ ਪਹਿਲਾਂ ਸੁਤੰਤਰ ਵਿੱਤ ਸਲਾਹ ਲੈਣੀ ਚਾਹੀਦੀ ਹੈ।

ਅਗਾਂਹ-ਵਾਧੂ ਕਥਨ

ਸਾਡੀ ਵੈੱਬਸਾਈਟ ਦੇ ਉੱਤੇ ਅਗਾਂਹ-ਵਾਧੂ ਕਥਨ ਸ਼ਾਮਲ ਹੋ ਸਕਦੇ ਹਨ - ਅਰਥਾਤ, ਇਤਿਹਾਸਕ ਤੱਥਾਂ ਤੋਂ ਬਿਨਾਂ ਕਥਨ, ਜਿੰਨ੍ਹਾਂ ਵਿੱਚ ਸਾਡੇ ਵਿਸ਼ਵਾਸਾਂ ਅਤੇ ਉਮੀਦਾਂ ਬਾਰੇ ਕਥਨ ਵੀ ਸ਼ਾਮਲ ਹਨ। ਇਹ ਕਥਨ ਮੌਜੂਦਾ ਯੋਜਨਾਵਾਂ, ਅਨੁਮਾਨਾਂ ਅਤੇ ਖਾਕਿਆਂ ‘ਤੇ ਅਧਾਰਤ ਹਨ, ਅਤੇ ਇਸ ਲਈ ਪਾਠਕਾਂ ਨੂੰ ਉਹਨਾਂ ਉੱਤੇ ਅਧਿਕ ਨਿਰਭਰ ਨਹੀਂ ਹੋਣਾ ਚਾਹੀਦਾ। ਇਹਨਾਂ ਕਥਨਾਂ ਵਿੱਚ ਅੰਤਰਨਿਹਤ ਜੋਖਿਮ ਅਤੇ ਅਨਿਸ਼ਚਤਿਤਾਵਾਂ ਸ਼ਾਮਲ ਹਨ, ਜਿੰਨ੍ਹਾਂ ਵਿੱਚ ਕਈ Syngenta ਦੇ ਨਿਯੰਤਰਨ ਤੋਂ ਬਾਹਰ ਹਨ। ਅਮਰੀਕੀ ਸਿਕਿਓਰੀਟੀਜ਼ ਅਤੇ ਐਕਸਚੇਂਜ ਕਮੀਸ਼ਨ ਦੇ ਨਾਲ ਸਾਡੀਆਂ ਫਾਈਲਿੰਗਾਂ ਵਿੱਚ, ਅਸੀਂ ਕੁਝ ਕਾਰਕਾਂ ਦੀ ਪਛਾਣ ਕੀਤੀ ਹੈ ਜਿੰਨ੍ਹਾਂ ਕਰਕੇ ਅਸਲ ਨਤੀਜੇ ਇਹਨਾਂ ਅਗਾਂਹ-ਵਾਧੂ ਕਥਨਾਂ ਵਿੱਚ ਸ਼ਾਮਲ ਨਤੀਜਿਆਂ ਤੋਂ ਪਦਾਰਥਕ ਤੌਰ ‘ਤੇ ਵੱਖ ਹੋ ਸਕਦੇ ਹਨ। ਅਗਾਂਹ-ਵਾਧੂ ਕਥਨ ਕੇਵਲ ਉਹਨਾ ਨੂੰ ਬਣਾਈ ਗਈ ਮਿਤੀ ਦੇ ਸਮੇਂ ਦੇ ਅਨੁਸਾਰ ਹੁੰਦੇ ਹਨ, ਅਤੇ ਅਸੀਂ ਨਵੀਂ ਜਾਣਕਾਰੀ ਜਾਂ ਭਵਿੱਖ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਹਨਾਂ ਨੂੰ ਅਪਡੇਟ ਕਰਨ ਦੀ ਕੋਈ ਜ਼ੁੰਮੇਵਾਰੀ ਨਹੀਂ ਲੈਂਦੇ।

ਵਰੰਟੀਆਂ ਦਾ ਬੇਦਾਵਾ

ਇਹ ਵੈੱਬ ਸਾਈਟ ਕਿਸੇ ਵੀ ਕਿਸਮ ਦੇ ਬੇਦਾਵਿਆਂ ਦੇ ਬਿਨਾਂ “ਜਿਵੇਂ ਵੀ” “ਉਪਲਬਧ ਹੈ” ਅਧਾਰ ‘ਤੇ ਪ੍ਰਦਾਨ ਕੀਤੀ ਜਾਂਦੀ ਹੈ। ਸੰਭਵ ਅਧਿਕਤਮ ਸੀਮਾ ਤੱਕ, ਲਾਗੂ ਕਨੂੰਨ ਦੇ ਅਨੁਸਾਰ, SYNGENTA ਅਤੇ ਇਸਦੀਆਂ ਸੰਬੰਧਤ ਕੰਪਨੀਆਂ ਵਿਅਕਤ ਸਾਰੀਆਂ ਵਰੰਟੀਆਂ ਦਾ ਬੇਦਾਵਾ ਕਰਦੀਆਂ ਹਨ, ਚਾਹੇ ਅਸਪਸ਼ਟ ਜਾਂ ਕਨੂੰਨੀ, ਜਿੰਨ੍ਹਾਂ ਵਿੱਚ ਵਿਕਰੀ ਹੋਣ ਯੋਗ ਦੀਆਂ ਅਸਪਸ਼ਟ ਵਰੰਟੀਆਂ, ਕਿਸੇ ਵਿਸ਼ੇਸ਼ ਉਦੇਸ਼ ਲਈ ਯੋਗਤਾ, ਅਤੇ ਗ਼ੈਰ-ਉਲੰਘਣਾ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹਨ। ਉਪਰੋਕਤ ਨੂੰ ਸੀਮਤ ਕਰਨ ਤੋਂ ਬਿਨਾਂ, SYNGENTA ਇਹ ਪ੍ਰਦਰਸ਼ਿਤ ਜਾਂ ਵਰੰਟ ਨਹੀਂ ਕਰਦੀ ਕਿ ਇਹ ਵੈੱਬ ਸਾਈਟ ਕਿਸੇ ਵਿਸ਼ੇਸ਼ ਸਮੇਂ ਜਾਂ ਸਥਾਨ ‘ਤੇ ਉਪਲਬਧ ਹੋਵੇਗੀ ਜਾਂ ਇਸਦਾ ਸੰਚਾਲਨ ਕਿਸੇ ਰੁਕਾਵਟ ਤੋਂ ਬਿਨਾਂ ਜਾਂ ਤਰੁੱਟੀ ਮੁਕਤ ਹੋਵੇਗਾ। SYNGENTA ਇਹ ਪ੍ਰਦਰਸ਼ਿਤ ਜਾਂ ਵਰੰਟ ਨਹੀਂ ਕਰਦੀ ਕਿ ਇਸ ਸਾਈਟ ਦੀ ਸਮੱਗਰੀ ਵਾਇਰਸ, ਵੌਰਮਜ਼ ਜਾਂ ਦੂਸ਼ਣ ਜਾਂ ਵਿਨਾਸ਼ਕਾਰੀ ਵਿਸ਼ੇਸ਼ਤਾਵਾਂ ਪੈਦਾ ਕਰਨ ਵਾਲੇ ਕਿਸੇ ਹੋਰ ਕੋਡ ਤੋਂ ਮੁਕਤ ਹੈ। ਭਾਵੇਂ SYNGENTA ਨੇ ਸਟੀਕ ਅਤੇ ਅਪ-ਟੂ-ਡੇਟ ਜਾਣਕਾਰੀ ਪ੍ਰਦਾਨ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਕਰਦੀ ਰਹੇਗੀ, ਪਰ ਇਸ ਵੈੱਬ ਸਾਈਟ ਉੱਤੇ ਪ੍ਰਕਾਸ਼ਿਤ ਜਾਣਕਾਰੀ ਅਪੂਰਨ ਜਾਂ ਆਊਟਡੇਟਡ ਹੋ ਸਕਦੀ ਹੈ ਅਤੇ ਇਸ ਵਿੱਚ ਗਲਤੀਆਂ ਅਤੇ ਲਿਖਾਈ ਤਰੁੱਟੀਆਂ ਹੋ ਸਕਦੀਆਂ ਹਨ। SYNGENTA ਇਸ ਵੈੱਬ ਸਾਈਟ ਜਾਂ ਇਸ ਵੈੱਬ ਸਾਈਟ ਉੱਤੇ ਪ੍ਰਕਾਸ਼ਿਤ ਕਿਸੇ ਜਾਣਕਾਰੀ ਦੀ ਵਰਤੋਂ, ਵੈਧਤਾ, ਸਟੀਕਤਾ, ਮੁਦਰਾ ਜਾਂ ਭਰੋਸੇਯੋਗਤਾ, ਜਾਂ ਵਰਤੋਂ ਦੇ ਨਤੀਜਿਆਂ, ਜਾਂ ਇਸਦਾ ਆਦਰ ਕਰਨ ਨੂੰ ਵਰੰਟ ਨਹੀਂ ਕਰਦੀ ਹੈ ਅਤੇ ਨਾ ਹੀ ਇਸ ਬਾਰੇ ਕੋਈ ਪ੍ਰਦਰਸ਼ਨ ਕਰਦੀ ਹੈ।

ਦੇਣਦਾਰੀ ਦੀ ਸੀਮਾ ਨਿਰਧਾਰਨ

ਇਸ ਵੈੱਬ ਸਾਈਟ ਦੀ ਵਰਤੋਂ ਤੁਸੀਂ ਇਕੱਲੇ ਆਪਣੇ ਜੋਖਿਮ ‘ਤੇ ਕਰਦੇ ਹੋ। ਕਿਸੇ ਵੀ ਪਰਿਸਥਿਤੀ ਦੇ ਵਿੱਚ, SYNGENTA, ਇਸਦੀਆਂ ਸੰਬੰਧਤ ਕੰਪਨੀਆਂ ਜਾਂ ਇਸ ਦੇ ਕੋਈ ਸੰਬੰਧਤ ਨਿਦੇਸ਼ਕ, ਅਫਸਰ, ਕਰਮਚਾਰੀ, ਜਾਂ ਏਜੰਟ ਇਸ ਵੈੱਬ ਸਾਈਟ ਤੱਕ ਤੁਹਾਡੇ ਐਕਸੈਸ, ਵਰਤੋਂ ਜਾਂ ਵਰਤਣ ਦੀ ਅਯੋਗਤਾ, ਜਾਂ ਇਸ ਵੈੱਬ ਸਾਈਟ ਉੱਤੇ ਪ੍ਰਦਾਨ ਕੀਤੀ ਕਿਸੇ ਜਾਣਕਾਰੀ ਉੱਤੇ ਤੁਹਾਡੀ ਨਿਰਭਰਤਾ ਦੇ ਕਰਕੇ ਜਾਂ ਸੰਬੰਧ ਵਿੱਚ ਪੈਦਾ ਹੋ ਰਹੇ ਕਿਸੇ ਵੀ ਪਰਤੱਖ ਜਾ ਅਪਰਤੱਖ ਨੁਕਸਾਨਾਂ ਜਾਂ ਘਾਟਿਆਂ ਲਈ ਜ਼ੁੰਮੇਵਾਰ ਨਹੀਂ ਹੋਣਗੇ। ਉਪਰੋਕਤ ਨੂੰ ਸੀਮਤ ਕਰਨ ਤੋਂ ਬਿਨਾਂ, SYNGENTA ਕਿਸੇ ਵੀ ਢੰਗ ਨਾਲ ਇਸ ਸਾਈਟ ਦੀਆਂ ਸਮੱਗਰੀਆਂ ਵਿੱਚ ਕਿਸੇ ਸੰਭਵ ਤਰੁੱਟੀਆਂ ਜਾਂ ਉਕਾਈਆਂ ਦੇ ਕਰਕੇ ਜ਼ੁੰਮੇਵਾਰ ਨਹੀਂ ਹੋਵੇਗੀ; ਇਹ ਵਿਸ਼ੇਸ਼ ਤੌਰ ‘ਤੇ SYNGENTA ਵੱਲੋਂ ਪ੍ਰਦਾਨ ਕੀਤੇ ਉਤਪਾਦਾਂ ਅਤੇ ਸੇਵਾਵਾਂ ਦੇ ਸੰਦਰਭ ਵਿੱਚ ਲਾਗੂ ਹੁੰਦਾ ਹੈ। ਇਹ ਵਿਆਪਕ ਦੇਣਦਾਰੀ ਦੀ ਸੀਮਾ ਨਿਰਧਾਰਨ ਹੈ ਜੋ ਕਿ ਹਰੇਕ ਕਿਸਮ ਦੇ ਨੁਕਸਾਨਾਂ ਅਤੇ ਘਾਟਿਆਂ, ਚਾਹੇ ਪਰਤੱਖ ਜਾਂ ਅਪਰਤੱਖ, ਆਮ, ਵਿਸ਼ੇਸ਼, ਘਟਨਾਤਮਕ, ਅਨੁਵਰਤੀ, ਮਿਸਾਲਯੋਗ ਜਾਂ ਡੇਟਾ, ਲਾਭ ਜਾਂ ਮੁਨਾਫਿਆਂ ਦੇ ਨੁਕਸਾਨ ਨੂੰ ਸ਼ਾਮਲ ਕਰਦਾ ਹੈ ਪਰ ਇਹਨਾਂ ਤੱਕ ਹੀ ਸੀਮਤ ਨਹੀਂ ਹੈ, ‘ਤੇ ਲਾਗੂ ਹੁੰਦੀ ਹੈ। ਇਹ ਦੇਣਦਾਰੀ ਦੀ ਸੀਮਾ ਨਿਰਧਾਰਨ ਲਾਗੂ ਹੁਦੀ ਹੈ ਭਾਵੇਂ ਕਥਿਤ ਦੇਣਦਾਰੀ ਸਮਝੌਤੇ, ਅਣਗਹਿਲੀ, ਅਪਰਾਧ, ਸਖਤ ਦੇਣਦਾਰੀ ਜਾਂ ਕਿਸੇ ਹੋਰ ਕਾਰਨਾਂ ‘ਤੇ ਅਧਾਰਤ ਹੈ ਅਤੇ ਤਾਂ ਵੀ ਲਾਗੂ ਹੁੰਦੀ ਹੈ ਜੇਕਰ ਕਿਸੇ ਅਣਅਧਿਕਾਰਤ ਨੁਮਾਇੰਦੇ ਜਾਂ SYNGENTA ਜਾਂ ਇਸਦੀਆਂ ਸੰਬੰਧਤ ਕੰਪਨੀਆਂ ਨੂੰ ਅਜਿਹੇ ਘਾਟਿਆਂ ਦੀ ਸੰਭਾਵਨਾ ਬਾਰੇ ਦੱਸਿਆ ਗਿਆ ਹੋਵੇ ਜਾਂ ਇਸ ਬਾਰੇ ਜਾਣਕਾਰੀ ਹੋਵੇ।

 

ਕੁਝ ਦੇਸ਼ ਜਾਂ ਕੁਝ ਰਾਜਨੈਤਿਕ ਭਾਗ ਜਾਂ ਕੁਝ ਵਿਸ਼ੇਸ਼ ਦੇਸ਼ ਉਪਰੋਕਤ ਦੱਸੀ ਗਈ ਦੇਣਦਾਰੀ ਦੀ ਸੀਮਾ ਨਿਰਧਾਰਨ ਦੀ ਅਨੁਮਤੀ ਨਹੀਂ ਦਿੰਦੇ, ਇਸ ਲਈ ਸ਼ਾਇਦ ਇਹ ਦੇਣਦਾਰੀ ਦੀ ਸੀਮਾ ਨਿਰਧਾਰਤ ਤੁਹਾਡੇ ‘ਤੇ ਲਾਗੂ ਨਾ ਹੁੰਦੀ ਹੋਵੇ। ਜੇਕਰ ਇਸ ਦੇਣਦਾਰੀ ਦੀ ਸੀਮਾ ਨਿਰਧਾਰਨ ਦਾ ਕੋਈ ਵੀ ਭਾਗ ਕਿਸੇ ਕਾਰਨ ਕਰਕੇ ਗਲਤ ਜਾਂ ਨਾ ਜ਼ੋਰ ਪਾਏ ਜਾਣ ਯੋਗ ਪਾਇਆ ਜਾਂਦਾ ਹੈ ਤਾਂ, ਅਜਿਹੀਆਂ ਪਰਿਸਥਿਤੀਆਂ ਦੇ ਅਧੀਨ, ਅਜਿਹੀਆਂ ਦੇਣਦਾਰੀਆਂ ਦੇ ਲਈ SYNGENTA ਅਤੇ/ਜਾਂ ਇਸਦੀਆਂ ਸੰਬੰਧਤ ਕੰਪਨੀਆਂ ਦੀ ਕੁੱਲ ਦੇਣਦਾਰੀ ਜੋ ਕਿ ਸਧਾਰਨ ਸਥਿਤੀਆਂ ਵਿੱਚ ਸੀਮਤ ਹੋਣੀ ਸੀ, ਇੱਕ ਸੌ ($100.00) ਡਾਲਰਾਂ ਤੋਂ ਵੱਧ ਨਹੀਂ ਹੋਵੇਗੀ।

ਸੰਪੂਰਨ ਸਮਝੌਤਾ

ਇਸ ਸਮਝੌਤੇ ਵਿੱਚ ਇਸ ਵੈੱਬ ਸਾਈਟ ਤੱਕ ਤੁਹਾਡੇ ਐਕਸੈਸ ਅਤੇ/ਜਾਂ ਵਰਤੋਂ ਦੇ ਸੰਬੰਧ ਵਿੱਚ ਤੁਹਾਡੇ ਅਤੇ Syngenta ਦੇ ਵਿਚਕਾਰ ਸੰਪੂਰਨ ਸਮਝੌਤਾ ਸ਼ਾਮਲ ਹੈ।

ਪ੍ਰਭਾਵੀ ਮਿਤੀ

ਉਪਰੋਕਤ ਨਿਯਤ ਕੀਤੇ ਨਿਯਮ ਅਤੇ ਸ਼ਰਤਾਂ ਜਨਵਰੀ 2016 ਨੂੰ ਪ੍ਰਭਾਵੀ ਹਨ।

ਪ੍ਰਬੰਧਕ ਕਨੂੰਨ

ਉਪਰੋਕਤ ਨਿਯਤ ਕੀਤੇ ਨਿਯਮਾਂ ਅਤੇ ਸ਼ਰਤਾਂ ਦਾ ਪ੍ਰਬੰਧਨ ਅਤੇ ਅਨੁਵਾਦ ਭਾਰਤ ਦੇ ਕਨੂੰਨਾਂ ਦੇ ਅਨੁਸਾਰ ਅਤੇ ਅਧੀਨ ਕੀਤਾ ਜਾਵੇਗਾ ਅਤੇ ਪੂਨੇ ਦੀਆਂ ਅਦਾਲਤਾਂ ਕੋਲ ਇਸ ਸਮਝੌਤੇ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਲੈਣ ਅਤੇ ਮੁਕੱਦਮਾ ਚਲਾਉਣ ਦਾ ਖਾਸ ਕਨੂੰਨੀ ਅਧਿਕਾਰ ਹੋਵੇਗਾ।